ਮਹਿਲਾ ਕਮਿਸ਼ਨ ਵੱਲੋਂ ਨੋਰਾ ਫਤੇਹੀ, ਸੰਜੈ ਦੱਤ ਤੇ ਬਾਦਸ਼ਾਹ ਤਲਬ

ਮਹਿਲਾ ਕਮਿਸ਼ਨ ਵੱਲੋਂ ਨੋਰਾ ਫਤੇਹੀ, ਸੰਜੈ ਦੱਤ ਤੇ ਬਾਦਸ਼ਾਹ ਤਲਬ

ਮਹਿਲਾ ਕਮਿਸ਼ਨ ਵੱਲੋਂ ਨੋਰਾ ਫਤੇਹੀ, ਸੰਜੈ ਦੱਤ ਤੇ ਬਾਦਸ਼ਾਹ ਤਲਬ 
ਨਵੀਂ ਦਿੱਲੀ-ਕੌਮੀ ਮਹਿਲਾ ਕਮਿਸ਼ਨ ਨੇ ‘ਸਰਕੇ ਚੁਨਰ ਤੇਰੀ ਸਰਕੇ’ ਗੀਤ ਵਿਚਲੀ ਅਸ਼ਲੀਲਤਾ ਕਰ ਕੇ ਉੱਠੇ ਵਿਵਾਦ ਮਗਰੋਂ ਅਦਾਕਾਰਾ ਨੋਰਾ ਫਤੇਹੀ, ਅਦਾਕਾਰ ਸੰਜੈ ਦੱਤ ਤੇ ਹੋਰਨਾਂ ਨੂੰ ਤਲਬ ਕੀਤਾ ਹੈ। ਗੀਤ ਬਾਰੇ ਪਏ ਰੌਲੇ ਮਗਰੋਂ ਗਾਇਕ ਮੰਗਲੀ ਨੇ ਮੁਆਫ਼ੀ ਮੰਗੀ ਹੈ। ਗਾਇਕ ਨੇ ਕਿਹਾ ਕਿ ਟੀਮ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨਾ ਨਹੀਂ ਸੀ ਤੇ ਜਲਦੀ ਹੀ ਗੀਤ ਦਾ ਸੋਧਿਆ ਵਰਜ਼ਨ ਰਿਲੀਜ਼ ਕੀਤਾ ਜਾਵੇਗਾ। ਗਾਇਕ ਬਾਦਸ਼ਾਹ ਨੂੰ ਉਸ ਦੇ ਗੀਤ ‘ਟਟੀਰੀ’ ਲਈ ਵੱਖਰੇ ਤੌਰ ’ਤੇ ਸੱਦਿਆ ਗਿਆ ਹੈ।
ਕਮਿਸ਼ਨ ਨੇ ਬਿਆਨ ਵਿਚ ਗੀਤ ‘ਚੁਨਰ’ ਬਾਰੇ ਕਿਹਾ ਕਿ ਪਹਿਲੀ ਨਜ਼ਰੇ ਗੀਤ ਵਿਚਲਾ ਵਿਸ਼ਾ-ਵਸਤੂ ਜਿਨਸੀ ਰੂਪ ’ਚ ਉਤੇਜਨਾ ਪੈਦਾ ਕਰਨ ਵਾਲਾ, ਇਤਰਾਜ਼ਯੋਗ ਤੇ ਭਾਰਤੀ ਨਿਆਂਏ ਸੰਹਿਤਾ, ਆਈ ਟੀ ਐਕਟ ਤੇ ਪੋਕਸੋ ਐਕਟ ਵਿਚਲੀਆਂ ਵਿਵਸਥਾਵਾਂ ਦੀ ਉਲੰਘਣਾ ਹੈ। ਕਮਿਸ਼ਨ ਨੇ ਕਿਹਾ ਕਿ ਉਸ ਨੇ ਗੀਤਕਾਰ ਰਕੀਬ ਆਲਮ, ਕੇ ਵੀ ਐੱਨ ਸਮੂਹ ਦੇ ਨਿਰਮਾਤਾ ਵੈਂਕਟ ਕੇ ਨਰਾਇਣਨ ਤੇ ਕਿਰਨ ਕੁਮਾਰ ਨੂੰ ਵੀ 24 ਮਾਰਚ ਲਈ ਤਲਬ ਕੀਤਾ ਹੈ।
ਸਾਰਿਆਂ ਨੂੰ ਸਬੰਧਤ ਦਸਤਾਵੇਜ਼ਾਂ ਨਾਲ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਆਗਾਮੀ ਕੰਨੜ ਫਿਲਮ ‘ਕੇ ਡੀ: ਦਿ ਡੈਵਿਲ’ ਵਿਚਲਾ ਇਹ ਗੀਤ ਇਸੇ ਹਫ਼ਤੇ ਯੂ ਟਿਊਬ ’ਤੇ ਰਿਲੀਜ਼ ਕੀਤਾ ਗਿਆ ਹੈ। ਫਿਲਮ 30 ਅਪਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਕੰਨੜ ਗੀਤ ਦਾ ਹਿੰਦੀ ਅਨੁਵਾਦ ਗੀਤਕਾਰ ਆਲਮ ਨੇ ਕੀਤਾ ਹੈ। ਉਧਰ ਫਤੇਹੀ ਨੇ ਕਿਹਾ ਕਿ ਉਸ ਨੇ ਕੰਨੜ ਵਰਜ਼ਨ ਤਿੰਨ ਸਾਲ ਪਹਿਲਾਂ ਰਿਕਾਰਡ ਕੀਤਾ ਸੀ ਤੇ ਜਦੋਂ ਉਸ ਨੇ ਹਿੰਦੀ ਵਰਜ਼ਨ ਸੁਣਿਆ ਤਾਂ ਫੌਰੀ ਫ਼ਿਲਮ ਦੇ ਨਿਰਮਾਤਾਵਾਂ ਕੋਲ ਇਤਰਾਜ਼ ਉਠਾਇਆ।
ਇਸ ਦੌਰਾਨ ਕਮਿਸ਼ਨ ਨੇ ਗਾਇਕ ਬਾਦਸ਼ਾਹ ਨੂੰ ਉਸ ਦੇ ਹਰਿਆਣਵੀ ਗੀਤ ‘ਟਟੀਰੀ’ ਲਈ ਵੱਖਰੇ ਤੌਰ ’ਤੇ ਤਲਬ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਉਸ ਨੇ ਡਾਇਰੈਕਟਰਾਂ ਮਾਹੀ ਸੰਧੂ ਤੇ ਜੋਬਨ ਸੰਧੂ ਅਤੇ ਨਿਰਮਾਤਾ ਹਿਤੇਨ ਨੂੰ 25 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ।

ad