ਹਾਂਗਕਾਂਗ: ਅੱਗ ਪੀੜਤਾਂ ਤੋਂ ਮਕਾਨਾਂ ਦੇ ਮਾਲਕਾਨਾ ਹੱਕ ਖਰੀਦਣ ਦੀ ਤਜਵੀਜ਼
ਹਾਂਗਕਾਂਗ: ਅੱਗ ਪੀੜਤਾਂ ਤੋਂ ਮਕਾਨਾਂ ਦੇ ਮਾਲਕਾਨਾ ਹੱਕ ਖਰੀਦਣ ਦੀ ਤਜਵੀਜ਼
ਹਾਂਗਕਾਂਗ-ਹਾਂਗਕਾਂਗ ਦੇ ਅਧਿਕਾਰੀਆਂ ਨੇ ਅੱਜ ਉਨ੍ਹਾਂ ਹਜ਼ਾਰਾਂ ਲੋਕਾਂ ਲਈ ਮੁੜਵਸੇਬੇ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਹੈ, ਜੋ ਪਿਛਲੇ ਨਵੰਬਰ ਵਿੱਚ ਦਹਾਕਿਆਂ ਦੀ ਸਭ ਤੋਂ ਭਿਆਨਕ ਅੱਗ ਕਾਰਨ ਬੇਘਰ ਹੋ ਗਏ ਸਨ। ਸਰਕਾਰ ਨੇ ਅੱਗ ਪੀੜਤਾਂ ਤੋਂ ਉਨ੍ਹਾਂ ਦੇ ਘਰਾਂ ਦੇ ਮਾਲਕਾਨਾ ਹੱਕ ਵਾਪਸ ਖਰੀਦਣ ਦੀ ਤਜਵੀਜ਼ ਪੇਸ਼ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਸੱਤ ਇਮਾਰਤਾਂ ਦੇ ਮਾਲਕ ਆਪਣੇ ਮਾਲਕਾਨਾ ਹੱਕ ਨਕਦ ਵੇਚ ਸਕਦੇ ਹਨ। ਇਸ ਨਾਲ ਉਹ ਆਪਣੀ ਪਸੰਦ ਦੀ ਰਿਹਾਇਸ਼ ਲੈ ਸਕਣਗੇ ਜਾਂ ਸਰਕਾਰੀ ਨੀਤੀ ਤਹਿਤ ਨਵਾਂ ਘਰ ਖਰੀਦ ਸਕਣਗੇ, ਜਿਹੜੇ ਲੋਕ ਜ਼ਿਆਦਾ ਨਕਦੀ ਨਹੀਂ ਲੈਣਾ ਚਾਹੁੰਦੇ, ਉਹ ਇਸ ਨੀਤੀ ਤਹਿਤ ਸਿੱਧੇ ਤੌਰ ’ਤੇ ਆਪਣੇ ਪੁਰਾਣੇ ਘਰਾਂ ਬਦਲੇ ਨਵੇਂ ਘਰ ਲੈ ਸਕਦੇ ਹਨ। ਵਾਂਗ ਫੁਕ ਕੋਰਟ ਦੀਆਂ ਸੱਤ ਰਿਹਾਇਸ਼ੀ ਇਮਾਰਤਾਂ ਵਿੱਚ ਲੱਗੀ ਭਿਆਨਕ ਅੱਗ ਦੇ ਲਗਪਗ ਤਿੰਨ ਮਹੀਨਿਆਂ ਬਾਅਦ ਵੀ ਲੋਕ ਇਸ ਅਨਿਸ਼ਚਿਤਤਾ ਵਿੱਚ ਹਨ ਕਿ ਉਹ ਕਦੋਂ ਮੁੜ ਆਪਣੇ ਘਰਾਂ ਨੂੰ ਪਰਤ ਸਕਣਗੇ।
.jpg)
.jpg)



.jpg)
.jpg)
.jpg)
.jpg)


.jpg)

.jpg)



.jpg)