SC ਦੇ ਝਟਕੇ ਤੋਂ ਬਾਅਦ ਟਰੰਪ ਦਾ ਵੱਡਾ ਪਲਟਵਾਰ: ਟੈਰਿਫ 10 ਫੀਸਦ ਤੋਂ ਵਧਾ 15 ਫੀਸਦ ਕੀਤਾ

SC ਦੇ ਝਟਕੇ ਤੋਂ ਬਾਅਦ ਟਰੰਪ ਦਾ ਵੱਡਾ ਪਲਟਵਾਰ: ਟੈਰਿਫ 10 ਫੀਸਦ ਤੋਂ ਵਧਾ 15 ਫੀਸਦ ਕੀਤਾ

SC ਦੇ ਝਟਕੇ ਤੋਂ ਬਾਅਦ ਟਰੰਪ ਦਾ ਵੱਡਾ ਪਲਟਵਾਰ: ਟੈਰਿਫ 10 ਫੀਸਦ ਤੋਂ ਵਧਾ 15 ਫੀਸਦ ਕੀਤਾ
ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਐਲਾਨ ਕੀਤਾ ਕਿ ਉਹ ਆਲਮੀ ਟੈਰਿਫ, ਜੋ ਉਹ ਲਾਉਣਾ ਚਾਹੁੰਦੇ ਹਨ, ਵਧਾ ਕੇ 15 ਫ਼ੀਸਦ ਕਰ ਰਹੇ ਹਨ। ਇਹ ਇੱਕ ਦਿਨ ਪਹਿਲਾਂ ਐਲਾਨੇ 10 ਫ਼ੀਸਦ ਟੈਰਿਫ ਤੋਂ ਵੱਧ ਹੈ। ਉਨ੍ਹਾਂ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਇਹ ਫ਼ੈਸਲਾ ਅਮਰੀਕੀ ਸੁਪਰੀਮ ਕੋਰਟ ਵੱਲੋਂ ਕੱਲ੍ਹ ਟੈਰਿਫਾਂ ਬਾਰੇ ਸੁਣਾਏ ਗਏ ‘ਹਾਸੋ-ਹੀਣੇ ਤੇ ਅਸਧਾਰਨ ਤੌਰ ’ਤੇ ਅਮਰੀਕਾ ਵਿਰੋਧੀ ਫ਼ੈਸਲੇ’ ਦੀ ਪੂਰੀ ਅਤੇ ਵਿਸਤਾਰਤ ਸਮੀਖਿਆ ਦੇ ਆਧਾਰ ’ਤੇ ਲੈ ਰਹੇ ਹਨ।ਅਦਾਲਤ ਵੱਲੋਂ ਇਹ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਕਿ ਰਾਸ਼ਟਰਪਤੀ ਕੋਲ ਕੋਈ ਵੀ ਵਿਆਪਕ ਟੈਰਿਫ ਲਗਾਉਣ ਦੀ ਐਮਰਜੈਂਸੀ ਸ਼ਕਤੀ ਨਹੀਂ ਹੈ, ਟਰੰਪ ਨੇ ਲੰਘੀ ਰਾਤ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਸਨ ਜਿਸ ਤਹਿਤ ਉਨ੍ਹਾਂ 10 ਫੀਸਦ ਆਲਮੀ ਟੈਰਿਫ ਲਾਇਆ ਸੀ ਅਤੇ ਇਸ ਤਹਿਤ ਭਾਰਤ ’ਤੇ ਵੀ 18 ਦੀ ਥਾਂ 10 ਫ਼ੀਸਦ ਟੈਰਿਫ ਲਾਗੂ ਹੋਣਾ ਸੀ। ਇਸ ਸਬੰਧੀ ਐਲਾਨ ’ਚ ਟਰੰਪ ਨੇ ਕਿਹਾ ਸੀ ਕਿ ਉਹ ਅਮਰੀਕਾ ’ਚ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ 150 ਦਿਨਾਂ ਦੀ ਮਿਆਦ ਲਈ ਮੁੱਲ ਆਧਾਰ ’ਤੇ 10 ਫ਼ੀਸਦ ਆਰਜ਼ੀ ਦਰਾਮਦ ਟੈਰਿਫ ਲਗਾ ਰਹੇ ਹਨ, ਜੋ 24 ਫਰਵਰੀ ਤੋਂ ਲਾਗੂ ਹੋਵੇਗਾ। ਦੁਨੀਆ ਭਰ ਦੇ ਮੁਲਕਾਂ ’ਤੇ ਇਹ ਨਵਾਂ 10 ਫ਼ੀਸਦ ਟੈਰਿਫ ਲਾਗੂ ਹੋਣ ਨਾਲ ਅਮਰੀਕਾ ’ਚ ਦਰਾਮਦ ਹੁੰਦੀਆਂ ਭਾਰਤੀ ਵਸਤਾਂ ’ਤੇ ਹੁਣ ਉਹ 18 ਫ਼ੀਸਦ ਟੈਰਿਫ ਲਾਗੂ ਨਹੀਂ ਹੋਵੇਗਾ, ਜੋ ਭਾਰਤ ਤੇ ਅਮਰੀਕਾ ਦਰਮਿਆਨ ਅੰਤਰਿਮ ਵਪਾਰ ਸਮਝੌਤੇ ਦੇ ਢਾਂਚੇ ਦੇ ਐਲਾਨ ਤੋਂ ਬਾਅਦ ਤੈਅ ਕੀਤਾ ਗਿਆ ਸੀ।
ਅਦਾਲਤ ਦੇ ਫੈਸਲੇ ਤੋਂ ਬਾਅਦ ਟਰੰਪ ਨੇ ਐਲਾਨਨਾਮੇ ’ਤੇ ਦਸਤਖ਼ਤ ਕੀਤੇ, ਜਿਸ ਵਿੱਚ ਕਿਹਾ ਗਿਆ ਕਿ ‘ਬੁਨਿਆਦੀ ਕੌਮਾਂਤਰੀ ਭੁਗਤਾਨ ਸਮੱਸਿਆਵਾਂ ਨਾਲ ਨਜਿੱਠਣ ਅਤੇ ਅਮਰੀਕੀ ਕਾਮਿਆਂ, ਕਿਸਾਨਾਂ ਅਤੇ ਨਿਰਮਾਤਾਵਾਂ ਦੇ ਹਿੱਤ ਵਿੱਚ ਸਾਡੇ ਵਪਾਰਕ ਸਬੰਧਾਂ ਨੂੰ ਮੁੜ ਤਵਾਜ਼ਨ ਵਾਲੇ ਬਣਾਉਣ ਲਈ ਆਰਜ਼ੀ ਦਰਾਮਦ ਡਿਊਟੀ (ਟੈਰਿਫ) ਲਗਾਈ ਜਾ ਰਹੀ ਹੈ।’’ ਟਰੁੱਥ ਸੋਸ਼ਲ ’ਤੇ ਪਾਈ ਪੋਸਟ ’ਚ ਇਹ ਐਲਾਨ ਸਾਂਝਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਓਵਲ ਦਫ਼ਤਰ ਤੋਂ ਸਾਰੇ ਦੇਸ਼ਾਂ ’ਤੇ 10 ਫ਼ੀਸਦ ਆਲਮੀ ਟੈਰਿਫ ਲਾਗੂ ਕਰਨਾ ਮੇਰੇ ਲਈ ਵੱਡਾ ਸਨਮਾਨ ਹੈ, ਜੋ ਤੁਰੰਤ ਲਾਗੂ ਹੋਵੇਗਾ। ਇਸ ਮਾਮਲੇ ’ਤੇ ਧਿਆਨ ਦੇਣ ਲਈ ਧੰਨਵਾਦ।’’
ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕਿਹਾ ਸੀ ਕਿ ਭਾਰਤ ਨਾਲ ਵਪਾਰ ਸਮਝੌਤੇ ’ਚ ‘ਕੁਝ ਨਹੀਂ ਬਦਲੇਗਾ’ ਅਤੇ ਭਾਰਤ ਨੂੰ ਟੈਰਿਫ ਦੇਣਾ ਪਵੇਗਾ। ਉਨ੍ਹਾਂ ਪੱਤਰਕਾਰ ਸੰਮੇਲਨ ਦੌਰਾਨ ਆਪਣਾ ਦਾਅਵਾ ਦੁਹਰਾਇਆ ਕਿ ਉਨ੍ਹਾਂ ਪਿਛਲੇ ਸਾਲ ਗਰਮੀਆਂ ’ਚ ਭਾਰਤ ਤੇ ਪਾਕਿਸਤਾਨ ਦਰਮਿਆਨ ਸੰਘਰਸ਼ ਟੈਰਿਫ ਦੀ ਧਮਕੀ ਦੇ ਕੇ ਰੁਕਵਾਇਆ ਸੀ।

sant sagar