Islamic militants ਨਾਇਜੀਰੀਆ ’ਚ ਦਹਿਸ਼ਤਗਰਦਾਂ ਵੱਲੋਂ 162 ਪਿੰਡ ਵਾਸੀਆਂ ਦੀ ਹੱਤਿਆ

Islamic militants ਨਾਇਜੀਰੀਆ ’ਚ ਦਹਿਸ਼ਤਗਰਦਾਂ ਵੱਲੋਂ 162 ਪਿੰਡ ਵਾਸੀਆਂ ਦੀ ਹੱਤਿਆ

ਦੋ ਪਿੰਡਾਂ ’ਤੇ ਹਥਿਆਰਬੰਦਾਂ ਨੇ ਹਮਲਾ ਕੀਤਾ; ਘਰਾਂ ਨੂੰ ਅੱਗ ਲਾਈ

ਸਕੋਤੋ (ਨਾਇਜੀਰੀਆ),(ਇੰਡੋ ਕਨੇਡੀਅਨ ਟਾਇਮਜ਼)- ਇਸਲਾਮਿਕ ਦਹਿਸ਼ਤਗਰਦਾਂ ਨੇ ਪੱਛਮੀ ਨਾਇਜੀਰੀਆ ਦੇ ਦੋ ਪਿੰਡਾਂ ’ਤੇ ਹਮਲਾ ਕਰਕੇ 162 ਜਣਿਆਂ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਪਿੰਡਾਂ ਦੇ ਵੱਡੀ ਗਿਣਤੀ ਘਰਾਂ ਨੂੰ ਅੱਗ ਲਾ ਦਿੱਤੀ ਤੇ ਤਸ਼ੱਦਦ ਢਾਹਿਆ। ਇੱਥੋਂ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਹ ਹਾਲ ਹੀ ਦੇ ਮਹੀਨਿਆਂ ਵਿੱਚ ਸਭ ਤੋਂ ਘਾਤਕ ਹਮਲਾ ਹੈ।

ਇਸ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਮੁਹੰਮਦ ਉਮਰ ਬਾਇਓ ਨੇ ਕਿਹਾ ਕਿ ਇਸ ਦੌਰਾਨ ਕਵਾਰਾ ਸੂਬੇ ਦੇ ਵੋਰੋ ਅਤੇ ਨੂਕੂ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਉਨ੍ਹਾਂ ਕਿਹਾ ਕਿ ਇਹ ਹਮਲੇ ਇਸਲਾਮਿਕ ਸਟੇਟ ਨਾਲ ਸਬੰਧਤ ਹਥਿਆਰਬੰਦਾਂ ਵਲੋਂ ਕੀਤੇ ਗਏ ਪਰ ਹਾਲੇ ਤਕ ਕਿਸੇ ਨੇ ਵੀ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ।

ਕਵਾਰਾ ਵਿਚ ਰੈੱਡ ਕਰਾਸ ਦੇ ਸਕੱਤਰ ਅਯੋਦੇਜੀ ਇਮੈਨੁਅਲ ਬਾਬਾਓਮੋ ਨੇ ਕਿਹਾ ਕਿ ਉਹ ਹਾਲੇ ਤਕ ਪੀੜਤਾਂ ਤਕ ਨਹੀਂ ਪੁੱਜੇ ਕਿਉਂਕਿ ਇਹ ਦੂਰ-ਦੁਰਾਡਾ ਖੇਤਰ ਹੈ ਪਰ ਇਸ ਲਈ ਯਤਨ ਕੀਤੇ ਜਾ ਰਹੇ ਹਨ।

ਸਥਾਨਕ ਟੈਲੀਵਿਜ਼ਨ ’ਤੇ ਘਟਨਾ ਵਾਲੀ ਥਾਂ ਦੀਆਂ ਵੀਡੀਓਜ਼ ਦਿਖਾਈਆਂ ਜਾ ਰਹੀਆਂ ਹਨ ਜਿਸ ਵਿਚ ਜ਼ਮੀਨ ’ਤੇ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਵੀਡੀਓਜ਼ ਵਿਚ ਇਸ ਤੋਂ ਇਲਾਵਾ ਕਈ ਜਣਿਆਂ ਦੇ ਹੱਥ ਬੰਨ੍ਹੇ ਹੋਏ ਹਨ ਅਤੇ ਨਾਲ ਹੀ ਕਈ ਘਰ ਸੜ ਰਹੇ ਦਿਖਾਈ ਦੇ ਰਹੇ ਹਨ।

ਗਵਰਨਰ ਅਬਦੁਲ ਰਹਿਮਾਨ ਅਬਦੁਲ ਰਜ਼ਾਕ ਨੇ ਇਸ ਨੂੰ ਕਾਇਰਤਾ ਵਾਲਾ ਕਦਮ ਦੱਸਿਆ ਹੈ।
 

ad