ਐਪਸਟੀਨ ਫਾਈਲਾਂ: ਟਰੰਪ 'ਤੇ ‘ਜ਼ਿਨਸੀ ਸ਼ੋਸ਼ਣ’ ਦੇ ਇਲਜ਼ਾਮ, ਅਮਰੀਕੀ ਨਿਆਂ ਵਿਭਾਗ ਨੇ ਦਾਅਵਿਆਂ ਨੂੰ ਨਕਾਰਿਆ
ਐਪਸਟੀਨ ਫਾਈਲਾਂ: ਟਰੰਪ 'ਤੇ ‘ਜ਼ਿਨਸੀ ਸ਼ੋਸ਼ਣ’ ਦੇ ਇਲਜ਼ਾਮ, ਅਮਰੀਕੀ ਨਿਆਂ ਵਿਭਾਗ ਨੇ ਦਾਅਵਿਆਂ ਨੂੰ ਨਕਾਰਿਆ
ਵਾਸ਼ਿੰਗਟਨ-ਅਮਰੀਕੀ ਨਿਆਂ ਵਿਭਾਗ (DOJ) ਵੱਲੋਂ ਮੰਗਲਵਾਰ ਨੂੰ ਜੈਫਰੀ ਐਪਸਟੀਨ ਨਾਲ ਸਬੰਧਤ ਦਸਤਾਵੇਜ਼ਾਂ ਦਾ ਇੱਕ ਨਵਾਂ ਬੈਚ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋਸ਼ੀ ਜਿਨਸੀ ਅਪਰਾਧੀ ਐਪਸਟੀਨ ਦੇ ਨਿੱਜੀ ਜਹਾਜ਼ ਵਿੱਚ ਪਹਿਲਾਂ ਦੱਸੀ ਗਈ ਗਿਣਤੀ ਨਾਲੋਂ ਕਿਤੇ ਵੱਧ ਵਾਰ ਸਫ਼ਰ ਕੀਤਾ ਸੀ। ਨਿਊਯਾਰਕ ਦੇ ਇੱਕ ਸਰਕਾਰੀ ਵਕੀਲ ਦੀ 7 ਜਨਵਰੀ 2020 ਦੀ ਈਮੇਲ ਅਨੁਸਾਰ ਫਲਾਈਟ ਰਿਕਾਰਡ ਦਰਸਾਉਂਦੇ ਹਨ ਕਿ ਟਰੰਪ ਨੇ 1990 ਦੇ ਦਹਾਕੇ ਦੌਰਾਨ ਐਪਸਟੀਨ ਦੇ ਜੈੱਟ 'ਤੇ ਅੱਠ ਵਾਰ ਉਡਾਣ ਭਰੀ ਸੀ, ਜਿਨ੍ਹਾਂ ਵਿੱਚੋਂ ਘੱਟੋ-ਘੱਟ ਚਾਰ ਉਡਾਣਾਂ ਵਿੱਚ ਐਪਸਟੀਨ ਦੀ ਸਹਿਯੋਗੀ ਘਿਸਲੇਨ ਮੈਕਸਵੈੱਲ ਵੀ ਸਵਾਰ ਸੀ। ਹਾਲਾਂਕਿ, ਟਰੰਪ ਨੇ 2024 ਵਿੱਚ ਦਾਅਵਾ ਕੀਤਾ ਸੀ ਕਿ ਉਹ ਕਦੇ ਵੀ ਐਪਸਟੀਨ ਦੇ ਜਹਾਜ਼ ਜਾਂ ਉਸ ਦੇ ਟਾਪੂ 'ਤੇ ਨਹੀਂ ਗਏ ਸਨ। ਨਵੇਂ ਰਿਕਾਰਡਾਂ ਵਿੱਚ ਇੱਕ ਅਜਿਹੀ ਉਡਾਣ ਦਾ ਵੀ ਜ਼ਿਕਰ ਹੈ ਜਿਸ ਵਿੱਚ ਸਿਰਫ਼ ਐਪਸਟੀਨ, ਟਰੰਪ ਅਤੇ ਇੱਕ 20 ਸਾਲਾ ਅਣਪਛਾਤੀ ਮਹਿਲਾ ਸਵਾਰ ਸੀ।
ਨਿਆਂ ਵਿਭਾਗ ਨੇ 'X' 'ਤੇ ਇੱਕ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਇਨ੍ਹਾਂ ਦਸਤਾਵੇਜ਼ਾਂ ਵਿੱਚ ਰਾਸ਼ਟਰਪਤੀ ਟਰੰਪ ਵਿਰੁੱਧ ਕੀਤੇ ਗਏ ਕੁਝ ਦਾਅਵੇ ਝੂਠੇ ਅਤੇ ਸਨਸਨੀਖੇਜ਼ ਹਨ, ਜੋ 2020 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਐਫਬੀਆਈ (FBI) ਨੂੰ ਸੌਂਪੇ ਗਏ ਸਨ। ਵਿਭਾਗ ਅਨੁਸਾਰ ਇਹ ਦਾਅਵੇ ਬੇਬੁਨਿਆਦ ਹਨ, ਪਰ ਪਾਰਦਰਸ਼ਤਾ ਦੇ ਕਾਨੂੰਨ ਤਹਿਤ ਇਨ੍ਹਾਂ ਨੂੰ ਜਾਰੀ ਕਰਨਾ ਜ਼ਰੂਰੀ ਸੀ।
ਜਾਰੀ ਕੀਤੀਆਂ ਗਈਆਂ 30,000 ਫਾਈਲਾਂ ਵਿੱਚ ਕਈ ਵੀਡੀਓ ਕਲਿੱਪ ਵੀ ਹਨ, ਜਿਨ੍ਹਾਂ ਵਿੱਚੋਂ ਇੱਕ ਵੀਡੀਓ ਐਪਸਟੀਨ ਦੀ ਜੇਲ੍ਹ ਸੈੱਲ ਦੇ ਅੰਦਰ ਦੀ ਦੱਸੀ ਗਈ ਹੈ, ਪਰ ਜਾਂਚ ਵਿੱਚ ਇਹ 'ਕੰਪਿਊਟਰ-ਜਨਰੇਟਿਡ' (AI) ਪਾਈ ਗਈ ਹੈ। ਇਸ ਤੋਂ ਇਲਾਵਾ ਇੱਕ ਈਮੇਲ ਵਿੱਚ ਟਰੰਪ ਦੇ ਸਾਬਕਾ ਸਹਿਯੋਗੀ ਸਟੀਵ ਬੈਨਨ ਦੇ ਫ਼ੋਨ ਤੋਂ ਟਰੰਪ ਅਤੇ ਮੈਕਸਵੈੱਲ ਦੀ ਇੱਕ ਤਸਵੀਰ ਮਿਲਣ ਦਾ ਵੀ ਜ਼ਿਕਰ ਹੈ।
ਦੂਜੇ ਪਾਸੇ ਟਰੰਪ ਨੇ ਇਨ੍ਹਾਂ ਫਾਈਲਾਂ ਦੀ ਮਹੱਤਤਾ ਨੂੰ ਘਟਾਉਂਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਦੀ ਸਫਲਤਾ ਤੋਂ ਧਿਆਨ ਭਟਕਾਉਣ ਲਈ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕਾਂਗਰਸ ਵੱਲੋਂ ਪਾਸ ਕੀਤੇ ਗਏ ਪਾਰਦਰਸ਼ਤਾ ਕਾਨੂੰਨ ਕਾਰਨ ਇਹ ਫਾਈਲਾਂ ਜਾਰੀ ਕਰਨੀਆਂ ਪਈਆਂ ਹਨ, ਜਦਕਿ ਟਰੰਪ ਪ੍ਰਸ਼ਾਸਨ ਇਨ੍ਹਾਂ ਨੂੰ ਸੀਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ।
ਰਿਪਬਲਿਕਨ ਪ੍ਰਤੀਨਿਧੀ ਥਾਮਸ ਮੈਸੀ ਨੇ ਟਰੰਪ ਦੀ ਆਲੋਚਨਾ ਕਰਦਿਆਂ ਕਿਹਾ ਕਿ ਟਰੰਪ ਉਸ ਬਿੱਲ ਲਈ ਉਨ੍ਹਾਂ ਨੂੰ ਦੋਸ਼ੀ ਠਹਿਰਾ ਰਹੇ ਹਨ ਜਿਸ 'ਤੇ ਉਨ੍ਹਾਂ ਨੇ ਖੁਦ ਦਸਤਖਤ ਕੀਤੇ ਸਨ, ਜਦਕਿ ਅਟਾਰਨੀ ਜਨਰਲ ਪਾਮ ਬੋਂਡੀ ਕਾਨੂੰਨੀ ਤੌਰ 'ਤੇ ਲੋੜੀਂਦੇ ਦਸਤਾਵੇਜ਼ਾਂ ਨੂੰ ਮਿਟਾਉਣ ਜਾਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।
.jpg)
.jpg)



.jpg)
.jpg)
.jpg)
.jpg)


.jpg)

.jpg)



.jpg)