ਸਿੱਖਾਂ ਨੂੰ ਲੁਭਾਉਣ ਦਾ ਯਤਨ: ਪੰਜਾਬ ਦੀ ਤਰਜ਼ ’ਤੇ ਹਰਿਆਣਾ ’ਚ ਬਣੇਗਾ ‘ਵਿਰਾਸਤ-ਏ-ਖ਼ਾਲਸਾ’
ਸਿੱਖਾਂ ਨੂੰ ਲੁਭਾਉਣ ਦਾ ਯਤਨ: ਪੰਜਾਬ ਦੀ ਤਰਜ਼ ’ਤੇ ਹਰਿਆਣਾ ’ਚ ਬਣੇਗਾ ‘ਵਿਰਾਸਤ-ਏ-ਖ਼ਾਲਸਾ’
ਚੰਡੀਗਡ਼੍ਹ-ਗੁਆਂਢੀ ਸੂਬੇ ਪੰਜਾਬ ਵਿੱਚ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਿੱਖਾਂ ਨੂੰ ਲੁਭਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਸੂਤਰਾਂ ਅਨੁਸਾਰ ਹਰਿਆਣਾ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਸਥਿਤ ਵਿਰਾਸਤ-ਏ-ਖਾਲਸਾ ਦੀ ਤਰਜ਼ ’ਤੇ ਕੁਰੂਕਸ਼ੇਤਰ ਵਿੱਚ ਤਿੰਨ ਏਕੜ ਵਿੱਚ ਸਿੱਖ ਅਜਾਇਬ ਘਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਕੁਰੂਕਸ਼ੇਤਰ ਵਿੱਚ ਪੰਜ ਏਕੜ ਵਿੱਚ ਗੁਰੂ ਰਵਿਦਾਸ ਅਜਾਇਬ ਘਰ ਅਤੇ ਭਵਨ ਬਣਾਉਣ ’ਤੇ ਵੀ ਕੰਮ ਕਰ ਰਹੀ ਹੈ।
ਸੈਣੀ ਸਰਕਾਰ ਨੇ ਇਸ ਅਜਾਇਬ ਘਰ ਲਈ ਸਲਾਹਕਾਰ ‘ਸਪਲੈੱਟ ਮੀਡੀਆ’ ਨੂੰ ਕੰਮ ਸੌਂਪਿਆ ਹੈ । ਇਸ ’ਤੇ 115 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਆਉਣ ਦੀ ਸੰਭਾਵਨਾ ਹੈ। ਅਜਾਇਬ ਘਰ ਦੀ ਨੀਂਹ ਨਵੰਬਰ ਵਿੱਚ ਰੱਖੀ ਜਾਵੇਗੀ ਅਤੇ ਇਹ ਦੋ ਸਾਲਾਂ ਵਿੱਚ ਬਣ ਕੇ ਤਿਆਰ ਹੋ ਕੇ ਦਰਸ਼ਕਾਂ ਲਈ ਖੋਲ੍ਹਿਆ ਜਾਵੇਗਾ। ਇਸ ਅਜਾਇਬ ਘਰ ਵਿੱਚ ਸਿੱਖ ਧਰਮ ਦੀ ਬੁਨਿਆਦ, ਖਾਲਸਾ ਪੰਥ ਦੀ ਸਥਾਪਨਾ ਤੇ ਉਭਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਧੀਨ ਸਿੱਖ ਸਾਮਰਾਜ ਬਾਰੇ ਚਾਨਣਾ ਪਾਇਆ ਜਾਵੇਗਾ। ਇਸ ਵਿੱਚ ਆਡੀਓ ਵਿਜ਼ੂਅਲ ਸਾਧਨਾਂ ਦੀ ਵਰਤੋਂ ਕਰ ਕੇ ਸਮਕਾਲੀ ਆਲਮੀ ਸਿੱਖ ਪਛਾਣ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।
ਸਰਕਾਰ ਨੇ ਗੁਰੂ ਰਵਿਦਾਸ ਅਜਾਇਬ-ਘਰ ਅਤੇ ਭਵਨ ਦੀ ਉਸਾਰੀ ਦੀ ਪ੍ਰਕਿਰਿਆ ਵਿੱਚ ਵੀ ਤੇਜ਼ੀ ਲਿਆਂਦੀ ਹੈ। ਮੁੱਖ ਮੰਤਰੀ ਸੈਣੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਉਣ ਵਾਸਤੇ ਹਰਿਆਣਾ ਵਿੱਚ ਨਵੰਬਰ ਮਹੀਨੇ ਹੋਣ ਵਾਲੇ ਸਮਾਗਮਾਂ ’ਤੇ ਚਰਚਾ ਸਬੰਧੀ ਪਿਛਲੇ ਹਫ਼ਤੇ ਹੋਈ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ਸੀ।
.jpg)
.jpg)



.jpg)
.jpg)
.jpg)
.jpg)


.jpg)

.jpg)



.jpg)
.jpg)