ICU ਚੋਂ ਬਾਹਰ ਆਏ ਬ੍ਰਿਟਿਸ਼ PM ਜਾਨਸਨ, ਹਾਲਤ ਚ ਹੋਇਆ ਸੁਧਾਰ

ICU ਚੋਂ ਬਾਹਰ ਆਏ ਬ੍ਰਿਟਿਸ਼ PM ਜਾਨਸਨ, ਹਾਲਤ ਚ ਹੋਇਆ ਸੁਧਾਰ

ਲੰਡਨ-ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਆਈ.ਸੀ.ਯੂ. 'ਚੋਂ ਬਾਹਰ ਆ ਗਏ ਹਨ। ਲਗਾਤਾਰ ਦੋ ਰਾਤਾਂ ਆਈ.ਸੀ.ਯੂ. 'ਚ ਬਿਤਾਉਣ ਤੋਂ ਬਾਅਦ ਜਾਨਸਨ ਦਾ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੋਇਆ ਹੈ। ਸਰਕਾਰੀ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਹੁਣ ਆਈ.ਸੀ.ਯੂ. 'ਚੋਂ ਬਾਹਰ ਆ ਗਏ ਹਨ। ਡਾਕਰਟਾਂ ਦੀ ਟੀਮ ਉਨ੍ਹਾਂ ਦੀ ਸਿਹਤ ਕਲੋਜ ਮਾਨੀਟਰਿੰਗ ਕਰ ਰਹੀ ਹੈ। 
ਦੱਸਣਯੋਗ ਹੈ ਕਿ ਬ੍ਰਿਟੇਨ 'ਚ ਵੀਰਵਾਰ ਨੂੰ ਕੋਰੋਨਾ ਵਾਇਰਸ ਕਾਰਣ ਦੇਸ਼ 'ਚ ਅੱਜ 881 ਲੋਕਾਂ ਦੀ ਮੌਤ ਹੋਈ ਜਦਕਿ 4,344 ਨਵੇਂ ਮਾਮਲੇ ਸਾਹਮਣੇ ਆਏ। ਬ੍ਰਿਟੇਨ 'ਚ ਕੁਲ ਹੁਣ ਤਕ 7978 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁੱਲ 65,077 ਲੋਕ ਪ੍ਰਭਾਵਿਤ ਹਨ ਜਿਨ੍ਹਾਂ 'ਚੋਂ 135 ਠੀਕ ਵੀ ਹੋ ਚੁੱਕੇ ਹਨ।

sant sagar