ਕੈਨੇਡਾ ਦੇ ਓਂਟਾਰੀਓ ਸੂਬੇ ਚ ਲਗਾਤਾਰ ਵੱਧ ਰਹੇ ਕੋਰੋਨਾ ਮਰੀਜ਼, 462 ਮਾਮਲੇ ਆਏ ਸਾਹਮਣੇ

ਕੈਨੇਡਾ ਦੇ ਓਂਟਾਰੀਓ ਸੂਬੇ ਚ ਲਗਾਤਾਰ ਵੱਧ ਰਹੇ ਕੋਰੋਨਾ ਮਰੀਜ਼, 462 ਮਾਮਲੇ ਆਏ ਸਾਹਮਣੇ

ਬਰੈਂਪਟਨ - ਓਂਟਾਰੀਓ ਵਿਖੇ ਕੋਵਿਡ-19 ਦੇ ਮਾਮਲੇ ਰੋਜ਼ਾਨਾ ਵੱਧਦੇ ਹੀ ਜਾ ਰਹੇ ਹਨ। ਪਿਛਲੇ ਮਾਮਲਿਆਂ ਨਾਲੋਂ ਅੱਜ ਇਥੇ 462 ਮਾਮਲੇ ਸਾਹਮਣੇ ਆਏ ਹਨ। ਲੈਬੋਰਟਰੀ ਵਲੋਂ ਕੋਰੋਨਾ ਵਾਇਰਸ ਦੇ ਹੁਣ ਤੱਕ ਕੁੱਲ ਮਾਮਲੇ 3255 ਹੋ ਚੁੱਕੇ ਹਨ, ਜੋ ਕਿ 1 ਅਪ੍ਰੈਲ ਦੇ ਮੁਕਾਬਲੇ 426 ਤੋਂ ਜ਼ਿਆਦਾ ਹਨ। ਬੀਤੀ 27 ਮਾਰਚ ਨੂੰ ਸੂਬੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2262 ਸੀ। ਇਥੇ 1023 ਲੋਕ ਅਜਿਹੇ ਹਨ ਜੋ ਕਿ ਠੀਕ ਹੋ ਚੁੱਕੇ ਹਨ, ਜਦੋਂ ਕਿ 67 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਥੇ 66753 ਲੋਕਾਂ ਦੇ ਟੈਸਟ ਲਏ ਗਏ ਹਨ, ਜਿਨ੍ਹਾਂ ਵਿਚੋਂ 1245 ਦੀਆਂ ਰਿਪੋਰਟਾਂ ਅਜੇ ਆਉਣੀਆਂ ਹਨ। ਖਬਰਾਂ ਮੁਤਾਬਕ ਓਂਟਾਰੀਓ ਸੂਬੇ ਵਿਚ 462 ਲੋਕਾਂ ਦਾ ਹਸਪਤਾਲ ਵਿਚ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 194 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦੋਂਕਿ 140 ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 11747 ਹੋ ਗਈ ਹੈ, ਜਦੋਂ ਕਿ 173 ਲੋਕਾਂ ਦੀ ਮੌਤ ਹੋ ਚੁੱਕੀ ਹੈ। 1979 ਲੋਕ ਇਸ ਵਾਇਰਸ ਨੂੰ ਹਰਾ ਚੁੱਕੇ ਹਨ ਅਤੇ ਹੁਣ ਸਿਹਤਯਾਬ ਹੋ ਗਏ ਹਨ। ਅਜੇ ਵੀ 9595 ਪੀੜਤ ਹਸਪਤਾਲਾਂ ਵਿਚ ਜੇਰੇ ਇਲਾਜ ਹਨ।
24 ਘੰਟਿਆਂ 'ਚ ਕੈਨੇਡਾ 'ਚ 35 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ
ਬੀਤੇ 24 ਘੰਟਿਆਂ ਵਿਚ ਕੈਨੇਡਾ ਵਿਚ 35 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਕਾਰਨ ਹੁਣ ਕੁੱਲ ਮੌਤਾਂ 208 ਹੋ ਗਈਆਂ ਹਨ। ਕੈਨੇਡਾ ਵਿਚ 12,375 ਕੋਰੋਨਾ ਵਾਇਰਸ ਦੇ ਮਰੀਜ਼ ਹਨ, ਜਿਨ੍ਹਾਂ ਵਿਚੋਂ 2186 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂ ਕਿ 9981 ਮਰੀਜ਼ ਅਜਿਹੇ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 1092 ਨਵੇਂ ਮਰੀਜ਼ ਸਾਹਮਣੇ ਆਏ ਹਨ। 102 ਮਰੀਜ਼ ਅਜਿਹੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ ਤਿੰਨ ਹਫਤੇ ਪਹਿਲਾਂ ਫੈਡਰਲ ਹੈਲਥ ਮਿਨਿਸਟਰ ਹਜਦੂ ਦੇ ਅੰਦਾਜ਼ੇ ਮੁਤਾਬਕ 30 ਤੋਂ 70 ਫੀਸਦੀ ਕੈਨੇਡੀਅਨ ਨੂੰ ਇਸ ਵਾਇਰਸ ਨਾਲ ਇਨਫੈਕਟਡ ਹੋਣ ਬਾਰੇ ਕਿਹਾ ਸੀ।

sant sagar