ਹੁਣ ਪੰਜਾਬੀ ਫਿਲਮਾਂ 'ਚ ਵੀ ਅਦਾਕਾਰੀ ਦਾ ਰੰਗ ਬਿਖੇਰੇਗੀ ਅਮੀਸ਼ਾ ਪਟੇਲ

ਹੁਣ ਪੰਜਾਬੀ ਫਿਲਮਾਂ 'ਚ ਵੀ ਅਦਾਕਾਰੀ ਦਾ ਰੰਗ ਬਿਖੇਰੇਗੀ ਅਮੀਸ਼ਾ ਪਟੇਲ

ਮੋਹਾਲੀ  - ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਅਮੀਸ਼ਾ ਪਟੇਲ ਦਾ ਕਹਿਣਾ ਹੈ ਕਿ, ''ਅੱਜ ਕੱਲ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਪ੍ਰਸ਼ੰਸਾਂ ਬਟੋਰ ਰਹੀਆਂ ਹਨ, ਇਸੇ ਲਈ ਮੈਂ ਬਾਲੀਵੁੱਡ ਦੀ ਥਾਂ ਪਾਲੀਵੁੱਡ ਵਿਚ ਆਈ ਹਾਂ ਅਤੇ ਜਲਦ ਹੀ ਮੇਰੀ ਪਹਿਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਪੰਜਾਬ ਵਿਚ ਸ਼ੁਰੂ ਹੋ ਜਾਵੇਗੀ।'' ਇਹ ਗੱਲ ਅੱਜ ਇੱਥੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਪ੍ਰਸਿੱਧ ਅਭਿਨੇਤਰੀ ਅਮੀਸ਼ਾ ਪਟੇਲ ਨੇ ਆਖੀ। ਦਰਅਸਲ, ਅਮੀਸ਼ਾ ਪਟੇਲ ਮੋਹਾਲੀ ਵਿਖੇ ਇਕ ਫਿਲਮ ਕੰਪਨੀ ਦੇ ਉਦਘਾਟਨ ਦੇ ਮੌਕੇ ਪਹੁੰਚੀ ਸੀ, ਜਿਥੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਬਹੁਤ ਵਧੀਆ ਹੈ। ਇੱਥੋਂ ਦੇ ਲੋਕ ਬਹੁਤ ਸਹਿਯੋਗੀ ਹਨ। ਇਸੇ ਕਰਕੇ ਮੈਂ ਬਾਲੀਵੁੱਡ ਦੀ ਥਾਂ ਪਾਲੀਵੁੱਡ ਨੂੰ ਤਰਜੀਹ ਦੇਣ ਜਾ ਰਹੀ ਹੈ। ਉਸ ਨੇ ਦੱਸਿਆ ਕਿ ਕੁਝ ਹੋਰ ਅਭਿਨੇਤਰੀਆਂ ਵੀ ਪਾਲੀਵੁੱਡ ਵਿਚ ਆਪਣੀ ਹਾਜ਼ਰੀ ਲਗਵਾਉਣਗੀਆਂ। ਇਹ ਪੁੱਛੇ ਜਾਣ 'ਤੇ ਕਿ ਪਿਛਲੇ ਲੰਬੇ ਸਮੇਂ ਤੋਂ ਉਸ ਦੀ ਕੋਈ ਫਿਲਮ ਨਹੀਂ ਆਈ ਤਾਂ ਅਮੀਸ਼ਾ ਪਟੇਲ ਨੇ ਕਿਹਾ ਕਿ ਉਹ ਆਪਣਾ ਪ੍ਰੋਡਕਸ਼ਨ ਹਾਊਸ ਬਣਾਉਣ ਵਿਚ ਰੁੱਝੀ ਹੋਈ ਸੀ, ਜਿਸ ਕਰਕੇ ਉਹ ਕੋਈ ਫਿਲਮ ਨਹੀਂ ਕਰ ਸਕੀ।
ਦੱਸ ਦਈਏ ਕਿ ਇਸ ਦੌਰਾਨ ਅਮੀਸ਼ਾ ਪਟੇਲ ਨੇ ਦੱਸਿਆ ਕਿ ਭਵਿੱਖ ਵਿਚ ਉਹ ਖੁਦ ਫਿਲਮਾਂ ਦਾ ਨਿਰਮਾਣ ਕਰਿਆ ਕਰੇਗੀ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਮੇਰੀ ਅਗਲੇ ਮਹੀਨੇ ਤੋਂ ਪੰਜਾਬੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ।

sant sagar