ਫਿਲਮ ਰਿਵਿਊ : ਅੰਗਰੇਜ਼ੀ ਮੀਡੀਅਮ

ਫਿਲਮ ਰਿਵਿਊ : ਅੰਗਰੇਜ਼ੀ ਮੀਡੀਅਮ

ਕਹਾਣੀ :- ਫਿਲਮ 'ਅੰਗਰੇਜ਼ੀ ਮੀਡੀਅਮ' ਪਿਤਾ ਤੇ ਬੇਟੀ ਦੀ ਭਾਵਨਾਤਮਕ ਕਹਾਣੀ ਹੈ। ਰਾਜਸਥਾਨ ਦੇ ਇਕ ਸ਼ਹਿਰ 'ਚ ਤਾਰਿਕਾ ਬੰਗਲ (ਰਾਧਿਕਾ ਮਦਾਨ) ਆਪਣੇ ਪਿਤਾ ਚੰਪਕ ਬੰਸਲ (ਇਰਫਾਨ ਖਾਨ) ਨਾਲ ਰਹਿੰਦੀ ਹੈ। ਦੋਵਾਂ ਦੀ ਆਪਣੀ ਇਕ ਖੁਸ਼ਹਾਲ ਛੋਟੀ ਜਿਹੀ ਦੁਨੀਆ ਹੈ। ਤਾਰਿਕਾ ਨੇ ਆਕਸਫੋਰਡ ਯੂਨੀਵਰਸਿਟੀ ਲੰਡਨ ਪੜ੍ਹਨ ਜਾਣਾ ਹੈ ਕਿਉਂਕਿ ਉਥੋਂ ਉੱਚ ਸਿੱਖਿਆ ਪ੍ਰਾਪਤ ਕਰਨਾ ਉਸ ਦਾ ਸੁਪਨਾ ਹੈ ਪਰ ਛੋਟੀ ਜਿਹੀ ਮਠਿਆਈ ਦੀ ਦੁਕਾਨ ਚਲਾਉਣ ਵਾਲੇ ਚੰਪਕ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਆਪਣੀ ਬੇਟੀ ਨੂੰ ਪੜ੍ਹਾਈ ਲਈ ਲੰਡਨ ਭੇਜ ਸਕੇ ਪਰ ਫਿਰ ਵੀ ਉਹ ਦੁਕਾਨ ਵੇਚ ਕੇ ਜਿਵੇਂ-ਕਿਵੇਂ ਕਰਕੇ ਪੈਸੇ ਇਕੱਠੇ ਕਰਕੇ ਉਸ ਨੂੰ ਲੰਡਨ ਭੇਜਦਾ ਹੈ। ਤਾਰਿਕਾ ਨੂੰ ਲੰਡਨ ਭੇਜਣ 'ਚ ਚੰਪਕ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਤੇ ਕਿਹੋ ਜਿਹੇ ਹਾਲਾਤ 'ਚੋਂ ਲੰਘਣਾ ਪੈਂਦਾ ਹੈ, ਇਹ ਸਭ ਫਿਲਮ 'ਚ ਦਿਖਾਇਆ ਗਿਆ ਹੈ। ਹੁਣ ਲੰਡਨ ਪਹੁੰਚੀ ਤਾਰਿਕਾ ਆਪਣੀ ਪੜ੍ਹਾਈ ਨੂੰ ਪੂਰਾ ਕਰਦੀ ਹੈ ਜਾਂ ਨਹੀਂ ਇਹ ਤਾਂ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ ਚੱਲੇਗਾ।
ਐਕਟਿੰਗ :-
'ਅੰਗਰੇਜ਼ੀ ਮੀਡੀਆ' ਦੀ ਕਮਜ਼ੋਰ ਕਹਾਣੀ ਨੂੰ ਸਹਾਰਾ ਮਿਲਿਆ ਹੈ ਇਰਫਾਨ ਤੇ ਦੀਪਕ ਡੋਬਰਿਆਲ ਦੀ ਬਿਹਤਰੀਨ ਐਕਟਿੰਗ ਦਾ। ਫਿਲਮ 'ਚ ਦੋਵਾਂ ਨੇ ਕਾਫੀ ਚੰਗਾ ਕੰਮ ਕੀਤਾ ਹੈ। ਇਰਫਾਨ ਦੀ ਗੱਲ ਕਰੀਏ ਤਾਂ ਉਹ ਫਿਲਮ 'ਚ ਕਮਾਲ ਦੀ ਅਦਾਕਾਰੀ ਕਰਦੇ ਨਜ਼ਰ ਆਏ ਹਨ। ਫਿਰ ਉਹ ਭਾਵੇਂ ਕੋਈ ਵੀ ਇਮੋਸ਼ਨਲ ਸੀਨ ਹੋਵੇ ਜਾਂ ਕੋਈ ਹਾਸੇ ਮਜ਼ਾਕ ਵਾਲਾ। ਉਹ ਆਪਣੇ ਰੰਗ ਨਾਲ ਦਰਸ਼ਕਾਂ ਦੇ ਦਿਲ ਜਿੱਤਣ 'ਚ ਸਫਲ ਹੋਏ ਹਨ। ਜਿਥੇ ਇਰਫਾਨ ਖਾਨ ਫਿਲਮ ਦੀ ਜਾਨ ਹੈ, ਉਥੇ ਹੀ ਫਿਲਮ ਦਾ ਦਿਲ ਦੀਪਕ ਦੀ ਬੇਮਿਸਾਲ ਅਦਾਕਾਰੀ 'ਚ ਲੁਕਿਆ ਹੈ। ਫਿਲਮ 'ਚ ਦੀਪਕ ਨੇ ਘਸੀਟੇਰਾਮ ਦਾ ਕਿਰਦਾਰ ਨਿਭਾਇਆ ਹੈ।
ਡਾਇਰੈਕਸ਼ਨ :-
'ਅੰਗਰੇਜ਼ੀ ਮੀਡੀਅਮ' ਦਾ ਡਾਇਰੈਕਸ਼ਨ ਵੀ ਉਸਦੀ ਕਮਜ਼ੋਰ ਕੜੀ 'ਚ ਹੀ ਗਿਣਿਆ ਜਾਂਦਾ ਹੈ। ਫਿਲਮ ਦਰਸ਼ਕਾਂ ਨੂੰ ਅੰਤ ਤੱਕ ਬੰਨ੍ਹਣ 'ਚ ਅਸਫਲ ਸਾਬਿਤ ਹੋਈ ਹੈ।

sant sagar