ਵੀਨਸਟਾਈਨ ਨੂੰ 23 ਸਾਲ ਦੀ ਕੈਦ ਦੀ ਸਜ਼ਾ

ਵੀਨਸਟਾਈਨ ਨੂੰ 23 ਸਾਲ ਦੀ ਕੈਦ ਦੀ ਸਜ਼ਾ

ਜਬਰ-ਜਨਾਹ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਸਾਬਿਤ ਹੋਣ ਦੇ ਦੋ ਹਫ਼ਤਿਆਂ ਮਗਰੋਂ ਨਿਊਯਾਰਕ ਦੇ ਜੱਜ ਨੇ ਹਾਰਵੀ ਵੀਨਸਟਾਈਨ ਨੂੰ 23 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਜੱਜ ਜੇਮਜ਼ ਬਰਕ ਨੇ ਵੀਨਸਟਾਈਨ ਦੇ ਪੱਖ ਦੀਆਂ ਉਨ੍ਹਾਂ ਅਪੀਲਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਰਾਹੀਂ ਵਕੀਲਾਂ ਨੇ ਆਪਣੇ ਮੁਵੱਕਿਲ ਨੂੰ ਪੰਜ ਸਾਲ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।
ਹੌਲੀਵੁੱਡ ਦੇ ਇਸ ਮਸ਼ਹੂਰ ਕਲਾਕਾਰ ਨੂੰ ‘ਮੀ ਟੂ ਮੂਵਮੈਂਟ’ ਦੇ ਮੱਦੇਨਜ਼ਰ ਸੁਣਾਏ ਗਏ ਇੱਕ ਫ਼ੈਸਲੇ ਮੁਤਾਬਕ 24 ਫਰਵਰੀ ਨੂੰ ਜਿਨਸੀ ਸ਼ੋਸ਼ਣ ਅਤੇ ਜਬਰ-ਜਨਾਹ ਦਾ ਦੋਸ਼ੀ ਮੰਨਿਆ ਗਿਆ ਸੀ। ਸੱਤ ਵਿਅਕਤੀਆਂ ਅਤੇ ਪੰਜ ਔਰਤਾਂ ਨੇ ਉਸ ਉੱਤੇ 2013 ਵਿੱਚ ਅਦਾਕਾਰਾ ਜੈਸਿਕਾ ਮਨ ਨਾਲ ਜਬਰ-ਜਨਾਹ ਕਰਨ ਅਤੇ ਸਾਲ 2006 ਵਿੱਚ ਸਾਬਕਾ ਪ੍ਰੋਡਕਸ਼ਨ ਅਸਿਸਟੈਂਟ ਮਿਮੀ ਹੇਲੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਸੀ।

ad