ਦੀਪਿਕਾ ਪਾਦੁਕੋਣ ਦੀ ਡੌਲ ਤੋਂ ਲੈ ਕੇ ਤੈਮੂਰ ਦੇ ਗੁੱਡੇ ਤੱਕ, ਕਾਫੀ ਵਾਇਰਲ ਹੋਏ ਸਿਤਾਰਿਆਂ ’ਤੇ ਬਣੇ ਖਿਡੌਣੇ

ਦੀਪਿਕਾ ਪਾਦੁਕੋਣ ਦੀ ਡੌਲ ਤੋਂ ਲੈ ਕੇ ਤੈਮੂਰ ਦੇ ਗੁੱਡੇ ਤੱਕ, ਕਾਫੀ ਵਾਇਰਲ ਹੋਏ ਸਿਤਾਰਿਆਂ ’ਤੇ ਬਣੇ ਖਿਡੌਣੇ

ਮੁੰਬਈ- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਕਈ ਆਨਸਕ੍ਰੀਨ ਕਿਰਦਾਰ ਅਜਿਹੇ ਰਹੇ ਹਨ, ਜੋ ਅਕਸਰ ਚਰਚਾ ਦਾ ਵਿਸ਼ਾ ਬਣੇ ਹਨ। ਦੀਪਿਕਾ ਨੇ ਆਪਣੀ ਐਕਟਿੰਗ ਨਾਲ ਇਨ੍ਹਾਂ ਕਿਰਦਾਰਾਂ ਨੂੰ ਅਮਰ ਕਰ ਦਿੱਤਾ। ਇਕ ਅਜਿਹਾ ਹੀ ਕਿਰਦਾਰ ਹੈ ਫਿਲਮ ‘ਪਦਮਾਵਤ’ ਦਾ। ਫਿਲਮ ‘ਪਦਮਾਵਤ’ ਵਿਚ ਦੀਪਿਕਾ ਪਾਦੁਕੋਣ ਲੀਡ ਕਿਰਦਾਰ ਵਿਚ ਨਜ਼ਰ ਆਈ ਸੀ। ਇਸ ਫਿਲਮ ਵਿਚ ਉਨ੍ਹਾਂ ਦੀ ਐਕਟਿੰਗ ਦੀ ਵੀ ਕਾਫੀ ਤਾਰੀਫ ਹੋਈ ਸੀ। ਦਰਸ਼ਕਾਂ ’ਤੇ ਇਸ ਕਿਰਦਾਰ ਦਾ ਇੰਨਾ ਅਸਰ ਪਿਆ ਕਿ ਉਨ੍ਹਾਂ ਨੇ ਦੀਪਿਕਾ ਦੀ ਡੌਲ ਤੱਕ ਬਣਾ ਦਿੱਤੀ ਹੈ।
ਦੀਪਿਕਾ ਦੇ ‘ਪਦਮਾਵਤ’ ਕਿਰਦਾਰ ਦੀ ਬਣੀ ਡੌਲ ਦੀ ਕਾਫੀ ਚਰਚਾ ਹੈ। ਦੀਪਿਕਾ ਡੌਲ ਲੁੱਕ ਪਾਉਣ ਵਾਲੀ ਪਹਿਲੀ ਅਦਾਕਾਰਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸ਼ਾਹਰੁਖ ਖਾਨ ਤੋਂ ਲੈ ਕੇ ਰਿਤਿਕ ਰੌਸ਼ਨ ਤੱਕ ਸਾਫਟ ਟੁਆਏ ਦਾ ਰੂਪ ਪਾ ਚੁੱਕੇ ਹਨ। ਫੈਨਜ਼ ਨੇ ਸ਼ਾਹਰੁਖ ਖਾਨ ਦੇ DDLJ ਦੇ ਕਿਰਦਰ ਨੂੰ ਸਾਫਟ ਟੁਆਏ ਦੀ ਸ਼ਕਲ ਵਿਚ ਉਤਾਰਿਆ ਸੀ। ਸ਼ਾਹਰੁਖ ਖਾਨ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਪਣੇ ਫੈਨਜ਼ ਨੂੰ ਇੰਨਾ ਪਿਆਰ ਦੇਣ ਲਈ ਧੰਨਵਾਦ ਕਿਹਾ ਸੀ। ਸਟਾਰ ਕਿਡਜ਼ ਵਿਚ ਸਭ ਤੋਂ ਜ਼ਿਆਦਾ ਮਸ਼ਹੂਰ ਤੈਮੂਰ ਅਲੀ ਖਾਨ ਵੀ ਸਾਫਟ ਟੁਆਏ ਦਾ ਰੂਪ ਲੈ ਚੁੱਕੇ ਹਨ। ਤੈਮੂਰ ਅਲੀ ਖਾਨ ਦੀ ਕਿਊਟਨੈੱਸ ਕਰੀਨਾ-ਸੈਫ ਦੇ ਫੈਨਜ਼ ਨੂੰ ਖੂਬ ਪਸੰਦ ਆਉਂਦੀ ਹੈ।

sant sagar