ਜੰਗਲੀ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਲਈ ਕੇਵਿਨ ਪੀਟਰਸਨ ਭਾਰਤ ’ਚ

ਜੰਗਲੀ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਲਈ ਕੇਵਿਨ ਪੀਟਰਸਨ ਭਾਰਤ ’ਚ

ਇੰਗਲੈਂਡ ਦੇ ਸਾਬਕਾ ਕ੍ਰਿਕਟ ਕਪਤਾਨ ਕੇਵਿਨ ਪੀਟਰਸਨ ਅੱਜ-ਕੱਲ੍ਹ ਅਸਾਮ ਵਿੱਚ ਨੈਸ਼ਨਲ ਜਿਊਗ੍ਰਾਫਿਕ ਦੀ ਦਸਤਾਵੇਜ਼ੀ ਫ਼ਿਲਮ ‘ਸੇਵ ਦਿਸ ਰਾਇਨੋ’ (ਗੈਂਡੇ ਨੂੰ ਬਚਾਓ) ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਦੌਰਾ ਵੀ ਕੀਤਾ। ਚੇਤੇ ਰਹੇ ਇਹ ਪਾਰਕ ਭਾਰਤ ਦੇ ਇੱਕ ਸਿੰਗ ਵਾਲੇ ਗੈਂਡਿਆਂ ਦਾ ਘਰ ਮੰਨਿਆ ਜਾਂਦਾ ਹੈ।ਇਸ ਦਸਤਾਵੇਜ਼ੀ ਫ਼ਿਲਮ ਵਿੱਚ ਪੀਟਰਸਨ, ਭਾਰਤ ਵਿੱਚ ਗੈਂਡਿਆਂ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਨਜ਼ਰ ਆਉਣਗੇ। ਉਹ ਦੇਸ਼ ਵਿੱਚ ਗੈਂਡਿਆਂ ਨੂੰ ਬਚਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿੱਚ ਉਹ ਦਰੱਖ਼ਤ ਅੱਗੇ ਬੈਠੇ ਨਜ਼ਰ ਆ ਰਹੇ ਹਨ, ਦਰੱਖ਼ਤ ’ਤੇ ਲੱਗੀ ਤਖ਼ਤੀ ’ਤੇ ਲਿਖਿਆ ਹੈ ‘ਸੇਵ ਰਾਇਨੋ’। ਪੀਟਰਸਨ ਟਵਿੱਟਰ ਹੈਂਡਲ ’ਤੇ ਇਸ ਦਸਤਾਵੇਜ਼ੀ ਦਾ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਨ।

ad