ਮੁਰਤਜਾ ਨੇ ਬੰਗਲਾਦੇਸ਼ ਦੀ ਕਪਤਾਨੀ ਛੱਡੀ

ਮੁਰਤਜਾ ਨੇ ਬੰਗਲਾਦੇਸ਼ ਦੀ ਕਪਤਾਨੀ ਛੱਡੀ

ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮਸ਼ਰਫੀ ਮੁਰਤਜਾ ਨੇ ਅੱਜ ਕੌਮੀ ਇੱਕ ਰੋਜ਼ਾ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਸੰਭਾਵਨਾ ਹੈ ਕਿ ਇਸ ਨਾਲ ਦੇਸ਼ ਦੇ ਸਭ ਤੋਂ ਵੱਡੇ ਸਟਾਰ ਖਿਡਾਰੀ ਦਾ ਕੌਮਾਂਤਰੀ ਕਰੀਅਰ ਖਤਮ ਹੋ ਜਾਵੇਗਾ। ਭਲਕੇ ਸਿਲਹਟ ’ਚ ਜ਼ਿੰਬਾਬਵੇ ਖ਼ਿਲਾਫ਼ 50 ਓਵਰਾਂ ਦੇ ਮੈਚ ’ਚ ਉਹ ਆਖਰੀ ਵਾਰ ਕਪਤਾਨ ਵਜੋਂ ਟੀਮ ਦੀ ਅਗਵਾਈ ਕਰੇਗਾ। ਮਸ਼ਰਫੀ ਲਈ ਹਾਲਾਂਕਿ ਸੰਸਦ ਵਜੋਂ ਨਵਾਂ ਕਰੀਅਰ ਬਣ ਚੁੱਕਾ ਹੈ। 36 ਸਾਲਾ ਇਸ ਖਿਡਾਰੀ ਨੇ ਕਿਹਾ ਕਿ ਉਹ ਬਤੌਰ ਖਿਡਾਰੀ ਚੋਣ ਲਈ ਮੁਹੱਈਆ ਰਹਿਣਗੇ।
ਇਸੇ ਦੌਰਾਨ ਬੰਗਲਾਦੇਸ਼ ਨੇ ਜ਼ਿੰਬਾਬਵੇ ਖ਼ਿਲਾਫ਼ ਅਗਲੇ ਦੋ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਲਈ ਆਪਣੀ 15 ਮੈਂਬਰੀ ਟੀਮ ’ਚ ਖੱਬੇ ਹੱਥ ਦੇ ਸਪਿੰਨਰ ਨਾਸੁਮ ਅਹਿਮਦ ਨੂੰ ਸ਼ਾਮਲ ਕੀਤਾ ਹੈ। ਨਾਸੁਮ ਅਹਿਮਦ ਨੇ ਕੌਮਾਂਤਰੀ ਪੱਧਰ ’ਤੇ ਇੱਕ ਵੀ ਮੈਚ ਨਹੀਂ ਖੇਡਿਆ ਹੈ। ਵਿਕਟ ਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਅਤੇ ਆਲ ਰਾਊਂਡਰ ਮੁਹੰਮਦ ਸੈਫੂਦੀਨ ਨੇ ਵੀ ਟੀਮ ’ਚ ਵਾਪਸੀ ਕੀਤੀ ਹੈ ਪਰ ਚੋਣਕਾਰਾਂ ਨੇ ਮੁਹੰਮਦ ਮਿਥੁਨ ਤੇ ਨਜਮੁਲ ਹੁਸੈਨ ਤੇ ਤੇਜ਼ ਗੇਂਦਬਾਜ਼ ਰੂਬੇਲ ਹੁਸੈਨ ਨੂੰ ਟੀਮ ’ਚ ਥਾਂ ਨਹੀਂ ਦਿੱਤੀ।

sant sagar