ਅਮਰੀਕਾ ਚ ਕੋਰੋਨਾ ਦੀ ਮਾਰ, ਪ੍ਰਭਾਵਿਤ ਲੋਕਾਂ ਦੀ ਗਿਣਤੀ 3 ਲੱਖ ਦੇ ਪਾਰ

ਅਮਰੀਕਾ ਚ ਕੋਰੋਨਾ ਦੀ ਮਾਰ, ਪ੍ਰਭਾਵਿਤ ਲੋਕਾਂ ਦੀ ਗਿਣਤੀ 3 ਲੱਖ ਦੇ ਪਾਰ

ਵਾਸ਼ਿੰਗਟਨ : ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਦੇਸ਼ ਅਮਰੀਕਾ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਮਰੀਕਾ ਵਿਚ ਹੁਣ ਤੱਕ 8500 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ।ਇੱਥੇ ਇਨਫੈਕਸ਼ਨ ਦੇ ਮਾਮਲੇ 3 ਲੱਖ ਤੋਂ ਵਧੇਰੇ ਹੋ ਚੁੱਕੇ ਹਨ। ਵਰਲਡ-ਓ-ਮੀਟਰ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ 311,635 ਲੋਕ ਇਨਫੈਕਟਿਡ ਹਨ। ਸਭ ਤੋਂ ਖਰਾਬ ਹਾਲਾਤ ਨਿਊਯਾਰਕ ਸ਼ਹਿਰ ਦੇ ਹਨ ਜਿੱਥੇ ਅਮਰੀਕਾ ਦੀਆਂ ਕੁੱਲ ਮੌਤਾਂ ਦੀ ਇਕ ਚੌਥਾਈ ਤੋਂ ਵੱਧ ਗਿਣਤੀ ਹੋ ਗਈ ਹੈ। ਵਾਇਰਸ ਨਾਲ ਨਿਊਯਾਰਕ ਵਿਚ ਇਕ ਦਿਨ ਵਿਚ 630 ਲੋਕ ਮਾਰੇ ਗਏ। ਨਿਊਯਾਰਕ ਅਤੇ ਨਿਊ ਜਰਸੀ ਦੇ ਬਾਅਦ ਮਿਸ਼ੀਗਨ ਵਿਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। 
ਇੱਥੇ ਡੇਟ੍ਰਾਇਟ  ਵਿਚ 223 ਮੌਤਾਂ ਹੋਈਆਂ ਜੋ ਨਿਊਯਾਰਕ ਸ਼ਹਿਰ ਦੇ ਇਲਾਵਾ ਅਮਰੀਕਾ ਦੇ ਮੈਟਰੋ ਖੇਤਰ ਵਿਚ ਸਭ ਤੋਂ ਜ਼ਿਆਦਾ ਹਨ। ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਨਾਲ ਦੁਨੀਆ ਭਰ ਵਿਚ ਐਤਵਾਰ ਸਵੇਰੇ ਤੱਕ ਮਰਨ ਵਾਲਿਆਂ ਦੀ ਗਿਣਤੀ 64,754 ਹੋ ਗਈ ਜਦਕਿ 12 ਲੱਖ ਤੋਂ ਵੱਧ ਲੋਕ ਇਨਫੈਕਟਿਡ ਹੋ ਚੁੱਕੇ ਹਨ।ਅੰਕੜਿਆਂ ਦੇ ਮੁਤਾਬਕ ਪਿਛਲੇ ਸਾਲ ਦਸੰਬਰ ਵਿਚ ਚੀਨ ਵਿਚ ਪਹਿਲੀ ਵਾਰ ਸਾਹਮਣੇ ਆਈ ਇਸ ਬੀਮਾਰੀ ਨੇ ਹੁਣ ਮਹਾਮਾਰੀ ਦਾ ਰੂਪ ਲੈ ਲਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਗਲੇ 2 ਹਫਤੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਹੋਰ ਵਾਧਾ ਹੋ ਸਕਦਾ ਹੈ।
190 ਤੋਂ ਵਧੇਰੇ ਦੇਸ਼ਾਂ ਵਿਚ ਹੁਣ ਤੱਕ 1,203,428 ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਮਾਮਲਿਆਂ ਵਿਚੋਂ ਘੱਟੋ-ਘੱਟ 246,803 ਲੋਕ ਹੁਣ ਠੀਕ ਹੋ ਚੁੱਕੇ ਹਨ। ਇਟਲੀ ਵਿਚ ਕੋਰੋਨਾ ਨਾਲ ਹੁਣ ਤੱਕ 15 ਹਜ਼ਾਰ ਤੋਂ ਵਧੇਰੇ ਮੌਤਾਂ ਹੋਈਆਂ ਹਨ। ਜਦਕਿ ਇਨਫੈਕਟਿਡਾਂ ਦੀ ਗਿਣਤੀ 1 ਲੱਖ 20 ਹਜ਼ਾਰ ਦੇ ਪਾਰ ਹੋ ਚੁੱਕੀ ਹੈ ਅਤੇ 19,758 ਲੋਕ ਠੀਕ ਹੋ ਚੁੱਕੇ ਹਨ।