ਭਾਈ ਨਿਰਮਲ ਸਿੰਘ ਖਾਲਸਾ ਦਾ ਵੀ ਕਰੋਨਾਵਾਇਰਸ ਕਾਰਨ ਦੇਹਾਂਤ

ਭਾਈ ਨਿਰਮਲ ਸਿੰਘ ਖਾਲਸਾ ਦਾ ਵੀ ਕਰੋਨਾਵਾਇਰਸ ਕਾਰਨ ਦੇਹਾਂਤ

ਚੰਡੀਗੜ੍ਹ- ਦਰਬਾਰ ਸਾਹਿਬ ਦੇ ਪ੍ਰਸਿੱਧ ਹਜ਼ੂਰੀ ਰਾਗੀ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਦਾ ਦੇਹਾਂਤ ਹੋ ਗਿਆ। ਉਹ ਕਰੋਨਾਵਾਇਰਸ ਤੋਂ ਪੀੜਤ ਸਨ। ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਭਾਈ ਖਾਲਸਾ ਨੇ ਸਵੇਰੇ 4.30 ਵਜੇ ਲਿਆ ਆਖ਼ਿਰੀ ਸਾਹ।
ਖਾਲਸਾ ਦੇ 5 ਪਰਿਵਾਰਿਕ ਮੈਂਬਰ ਅਤੇ 2 ਰਾਗੀ ਜਥੇ ਦੇ ਸਾਥੀ ਵੀ ਦਾਖਲ ਹਨ। ਸੋਮਵਾਰ ਸ਼ਾਮ ਨੂੰ ਭਾਈ ਖਾਲਸਾ ਨੂੰ ਕੀਤਾ ਗਿਆ ਸੀ ਦਾਖਲ। ਸਾਹ ਦੀ ਤਕਲੀਫ ਅਤੇ ਬੁਖਾਰ ਦੇ ਚਲਦਿਆਂ ਭਾਈ ਖਾਲਸਾ ਨੇ ਸਿਹਤ ਵਿਭਾਗ ਨੂੰ ਖੁਦ ਸੰਪਰਕ ਕੀਤਾ ਸੀ।