ਅਕਸ਼ੈ ਦੀ ਦਰਿਆਦਿਲੀ, ਟਰਾਂਸਜੈਂਡਰਾਂ ਦਾ ਘਰ ਬਣਾਉਣ ਲਈ ਦਿੱਤੇ 1.5 ਕਰੋੜ

ਮੁੰਬਈ- ਅਕਸ਼ੈ ਕੁਮਾਰ ਤੇ ‘ਲਕਸ਼ਮੀ ਬੰਬ’ ਦੇ ਨਿਰਦੇਸ਼ਕ ਰਾਘਵ ਲਾਰੇਂਸ ਨੇ ਇਕ ਚੰਗੀ ਪਹਿਲ ਕਰਦੇ ਹੋਏ ਚੇਂਨਈ ਵਿਚ ਟਰਾਂਸਜੈਂਡਰਾਂ ਲਈ ਘਰ ਬਣਾਉਣ ਦਾ ਫੈਸਲਾ ਲਿਆ ਹੈ। ਖਬਰ ਮੁਤਾਬਕ, ਅਕਸ਼ੈ ਨੇ ਚੇਂਨਈ ਵਿਚ ਟਰਾਂਸਜੈਂਡਰਾਂ ਲਈ ਪਹਿਲੀ ਵਾਰ ਬਣ ਰਹੇ ਘਰ ਲਈ 1.5 ਕਰੋੜ ਰੁਪਏ ਦਾਨ ਵਿਚ ਦਿੱਤੇ ਹਨ। ਅਕਸ਼ੈ ਕੁਮਾਰ ਤੇ ਰਾਘਵ ਲਾਰੇਂਸ ਦੀ ਇਸ ਪਹਿਲ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਰਾਘਵ ਨੇ ਵੀ ਸੋਸ਼ਲ ਮੀਡੀਆ ਰਾਹੀਂ ਟਰਾਂਸਜੈਂਡਰਾਂ ਦੇ ਤਰੱਕੀ ਲਈ ਉਨ੍ਹਾਂ ਨੂੰ ਸਹਾਰਾ ਦੇਣ ਦੀ ਜਾਣਕਾਰੀ ਸਾਂਝਾ ਕੀਤੀ।
ਦੱਸ ਦੇਈਏ ਕਿ ਜਲਦ ਹੀ ਐਕਟਰ ਅਕਸ਼ੈ ਕੁਮਾਰ ਰਾਘਵ ਲਾਰੇਂਸ ਨਾਲ ਫਿਲਮ ‘ਲਕਸ਼ਮੀ ਬੰਬ’ ਵਿਚ ਨਜ਼ਰ ਆਉਣ ਵਾਲੇ ਹਨ। ਉਥੇ ਹੀ ਅੱਜ ਅਕਸ਼ੈ ਕੁਮਾਰ ਦੀ ਫਿਲਮ ‘ਸੂਰਿਆਵੰਸ਼ੀ’ ਦਾ ਟਰੇਲਰ ਰਿਲੀਜ਼ ਹੋਣ ਵਾਲਾ ਹੈ। ਫਿਲਮ ਨੂੰ ਲੈ ਕੇ ਫੈਨਜ਼ ਵਿਚਕਾਰ ਕਾਫੀ ਉਤਸ਼ਾਹ ਭਰਿਆ ਹੈ। ਇਸ ਫਿਲਮ ਵਿਚ ਅਕਸ਼ੈ ਕੁਮਾਰ ਨਾਲ ਅਦਾਕਾਰਾ ਕੈਟਰੀਨਾ ਕੈਫ ਵੀ ਨਜ਼ਰ ਆਵੇਗੀ। ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ।

ad