ਯੂਰਪੀਅਨ ਆਗੂਆਂ ਨਾਲ ਮੀਟਿੰਗ ਕਰਨ ਯੂਕੇ ਪੁੱਜੇ ਜ਼ੇਲੇਨਸਕੀ

ਯੂਰਪੀਅਨ ਆਗੂਆਂ ਨਾਲ ਮੀਟਿੰਗ ਕਰਨ ਯੂਕੇ ਪੁੱਜੇ ਜ਼ੇਲੇਨਸਕੀ

ਯੂਰਪੀਅਨ ਆਗੂਆਂ ਨਾਲ ਮੀਟਿੰਗ ਕਰਨ ਯੂਕੇ ਪੁੱਜੇ ਜ਼ੇਲੇਨਸਕੀ
ਲੰਡਨ-ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਯੂਰਪੀਅਨ ਰਾਜਨੀਤਕ ਭਾਈਵਾਲਾਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਅੱਜ ਬਰਤਾਨੀਆ ਪੁੱਜੇ।
ਯੂਕਰੇਨੀ ਆਗੂ ਨੇ ਇਸ ਸਬੰਧੀ ਤਸਵੀਰਾਂ ਅਪਲੋਡ ਕੀਤੀਆਂ ਹਨ ਜਿਸ ਵਿੱਚ ਉਹ ਲੰਡਨ ਵਿੱਚ ਕੀਵ ਦੇ ਨਵੇਂ ਨਿਯੁਕਤ ਰਾਜਦੂਤ ਵੈਲੇਰੀ ਜ਼ਲੁਜ਼ਨੀ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਜ਼ੇਲੇਨਸਕੀ ਨੇ ਕਿਹਾ ਕਿ ਉਨ੍ਹਾਂ ਆਪਣੀ ਯਾਤਰਾ ਦੌਰਾਨ ਕਿੰਗ ਚਾਰਲਸ ਅਤੇ ਪ੍ਰਧਾਨ ਮੰਤਰੀ ਸਟਾਰਮਰ ਤੇ ਹੋਰਾਂ ਨੂੰ ਮਿਲਣ ਦੀ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ, ‘ਅਸੀਂ ਯੂਕਰੇਨੀ ਰੱਖਿਆ ਅਤੇ ਉਦਯੋਗੀਕਰਨ ਸਬੰਧੀ ਸਮਝੌਤੇ ’ਤੇ ਹਸਤਾਖਰ ਕਰਾਂਗੇ ਤੇ ਭਵਿੱਖ ਦੇ ਰੱਖਿਆ ਸਹਿਯੋਗ ’ਤੇ ਚਰਚਾ ਕਰਾਂਗੇ।’

sant sagar