ਮਨੀਸ਼ਾ ਕੋਇਰਾਲਾ ਵੱਲੋਂ ਸੂਨਕ ਨਾਲ ਮੁਲਾਕਾਤ

ਮਨੀਸ਼ਾ ਕੋਇਰਾਲਾ ਵੱਲੋਂ ਸੂਨਕ ਨਾਲ ਮੁਲਾਕਾਤ

ਮਨੀਸ਼ਾ ਕੋਇਰਾਲਾ ਵੱਲੋਂ ਸੂਨਕ ਨਾਲ ਮੁਲਾਕਾਤ
ਨਵੀਂ ਦਿੱਲੀ-ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਬਰਤਾਨੀਆ-ਨੇਪਾਲ ਦੋਸਤੀ ਸੰਧੀ ਦੇ 100 ਸਾਲ ਪੂਰੇ ਹੋਣ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਕੋਇਰਾਲਾ ਨੇ ਲੰਡਨ ਵਿਚ 10 ਡਾਊਨਿੰਗ ਸਟ੍ਰੀਟ ਸਥਿਤ ਸੂਨਕ ਦੀ ਸਰਕਾਰੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਮਨੀਸ਼ਾ ਨੇ ਪੋਸਟ ਵਿੱਚ ਲਿਖਿਆ, ‘‘ਬਰਤਾਨੀਆ-ਨੇਪਾਲ ਸਬੰਧਾਂ ਅਤੇ ਸਾਡੀ ਦੋਸਤੀ ਸੰੰਧੀ ਦੇ 100 ਸਾਲ ਪੂਰੇ ਹੋਣ ’ਤੇ ਕਰਵਾਏ ਗਏ ਸਮਾਗਮ ’ਚ ਸੱਦਾ ਮਿਲਣਾ ਸਨਮਾਨ ਦੀ ਗੱਲ ਹੈ। ਪ੍ਰਧਾਨ ਮੰਤਰੀ ਰਿਸ਼ੀ ਸੂਨਕ ਤੋਂ ਸਾਡੇ ਦੇਸ਼ ਨੇਪਾਲ ਦੀ ਸ਼ਲਾਘਾ ਸੁਣ ਕੇ ਬਹੁਤ ਵਧੀਆ ਲੱਗਿਆ।’’ ਨੇਪਾਲ ਵਿੱਚ ਜਨਮੀ ਅਦਾਕਾਰਾ ਨੇ ਆਪਣੀ ਪੋਸਟ ਵਿੱਚ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਊਂਟ ਐਵਰੈਸਟ ਬੇਸ ਕੈਂਪ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਹੈ।’’ ਕੋਇਰਾਲਾ ਨੇ ਕਿਹਾ, ‘‘ਸਮਾਗਮ ਵਿੱਚ ਪਹੁੰਚੇ ਕਈ ਲੋਕਾਂ ਨੇ ਉਸ ਦੀ ਨੈੱਟਫਲਿਕਸ ’ਤੇ ਰਿਲੀਜ਼ ਹੋਈ ਸੀਰੀਜ਼ ‘ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ’ ਦੇਖੀ ਹੈ। ਇਹ ਸੁਣ ਕੇ ਖ਼ੁਸ਼ੀ ਹੋਈ।’’

ad