ਕਾਂਗਰਸ ਦੀ ਹੁਣ ‘ਵਾਰੰਟੀ’ ਵੀ ਨਹੀਂ ਰਹੀ: ਮੋਦੀ
ਕਾਂਗਰਸ ਦੀ ਹੁਣ ‘ਵਾਰੰਟੀ’ ਵੀ ਨਹੀਂ ਰਹੀ: ਮੋਦੀ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਹਮਲੇ ਤੇਜ਼ ਕਰਦਿਆਂ ਦੋਸ਼ ਲਾਇਆ ਕਿ ਵਿਰੋਧੀ ਧਿਰ ਪੁਰਾਣੀ (ਆਊਟਡੇਟਿਡ) ਪੈ ਚੁੱਕੀ ਹੈ ਅਤੇ ਹੁਣ ਉਸ ਦੀ ਕੋਈ ‘ਵਾਰੰਟੀ’ ਵੀ ਨਹੀਂ ਰਹੀ ਹੈ। ਉਨ੍ਹਾਂ ਦੇਸ਼ ਦੇ ਮੁੱਖ ਵਿਰੋਧੀ ਧਿਰ ’ਤੇ ਦੇਸ਼ ਵੰਡਣ ਵਾਲਾ ਬਿਰਤਾਂਤ ਘੜਨ ਦਾ ਵੀ ਦੋਸ਼ ਲਾਇਆ। ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਉਪਰ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਆਉਂਦੀਆਂ ਚੋਣਾਂ ’ਚ ‘ਵਾਰੰਟੀ’ ਖ਼ਤਮ ਹੋ ਜਾਣ ਵਾਲਿਆਂ ’ਤੇ ਨਹੀਂ ਸਗੋਂ ‘ਗਾਰੰਟੀ’ ’ਤੇ ਵਿਸ਼ਵਾਸ ਕਰਨ ਵਾਲਿਆਂ ’ਤੇ ਭਰੋਸਾ ਜਤਾਏਗਾ। ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ‘ਆਊਟਡੇਟਿਡ’ ਅਤੇ ਰਾਖਵੇਂਕਰਨ ਦਾ ਜਮਾਂਦਰੂ ਵਿਰੋਧੀ ਦੱਸਦਿਆਂ ਅਤੇ ਉਸ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ‘ਪ੍ਰਾਰਥਨਾ’ ਕੀਤੀ ਕਿ ਉਹ ਅਗਲੀਆਂ ਚੋਣਾਂ ’ਚ 40 ਸੀਟਾਂ ਹੀ ਬਚਾ ਲਵੇ। ਉਨ੍ਹਾਂ ਭਾਰਤ ਜੋੜੋ ਨਿਆਏ ਯਾਤਰਾ ’ਤੇ ਨਿਕਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ‘ਕਾਂਗਰਸ ਦੇ ਯੁਵਰਾਜ’ ਨਾਮ ਨਾਲ ਸੰਬੋਧਨ ਕਰਦਿਆਂ ਉਸ ਨੂੰ ਅਜਿਹਾ ‘ਨਾਨ ਸਟਾਰਟਰ’ ਦੱਸਿਆ ਜੋ ਨਾ ਤਾਂ ‘ਲਿਫ਼ਟ’ ਹੋ ਪਾ ਰਿਹਾ ਹੈ ਅਤੇ ਨਾ ਹੀ ‘ਲਾਂਚ’। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਨ ’ਚ ਭਾਰਤ ਦੇ ਆਤਮ-ਵਿਸ਼ਵਾਸ, ਉੱਜਵਲ ਭਵਿੱਖ ਪ੍ਰਤੀ ਉਸ ਦੇ ਵਿਸ਼ਵਾਸ ਅਤੇ ਆਮ ਲੋਕਾਂ ਦੀ ਹਿੰਮਤ ਨੂੰ ਬਹੁਤ ਹੀ ਘੱਟ ਸ਼ਬਦਾਂ ’ਚ ਪਰ ਬਹੁਤ ਹੀ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਆਪਣੇ 90 ਮਿੰਟ ਦੇ ਭਾਸ਼ਨ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਦੇ 10 ਸਾਲਾਂ ’ਚ ਅਰਥਚਾਰਾ ਦੁਨੀਆ ਦੇ ਪੰਜ ਨਾਜ਼ੁਕ ਅਰਥਚਾਰਿਆਂ ’ਚ ਸ਼ੁਮਾਰ ਸੀ ਜਦਕਿ ਪਿਛਲੇ 10 ਸਾਲਾਂ ’ਚ ਭਾਰਤ ਦੁਨੀਆ ਦੇ ਪੰਜ ਸਿਖਰਲੇ ਅਰਥਚਾਰਿਆਂ ’ਚ ਸ਼ਾਮਲ ਹੋ ਗਿਆ ਹੈ। ‘ਸਾਡੀ ਸਰਕਾਰ ਦੇ ਬੀਤੇ 10 ਸਾਲਾਂ ਨੂੰ ਵੱਡੇ ਅਤੇ ਅਹਿਮ ਫ਼ੈਸਲਿਆਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਅਸੀਂ ਸਖ਼ਤ ਮਿਹਨਤ ਨਾਲ ਦੇਸ਼ ਨੂੰ ਸੰਕਟ ’ਚੋਂ ਬਾਹਰ ਕੱਢਿਆ ਹੈ।’ ਮੋਦੀ ਨੇ ਉਨ੍ਹਾਂ ਨੂੰ ਭੇਜੀ ਗਈ ਇਕ ਕਵਿਤਾ ਦੀਆਂ ਦੋ ਲਾਈਨਾਂ ਸਣਾਉਂਦਿਆਂ ਕਿਹਾ ਕਿ ਜਿਨ੍ਹਾਂ ਦੀ ਵਾਰੰਟੀ ਖ਼ਤਮ ਹੋ ਗਈ ਹੈ, ਦੇਸ਼ ਉਨ੍ਹਾਂ ਦੀਆਂ ਗੱਲਾਂ ਸੁਣ ਨਹੀਂ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਭਾਸ਼ਨ ’ਚ ਸਮਾਜ ਦੇ ਚਾਰ ਵਰਗਾਂ ਗਰੀਬਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਦਲਿਤਾਂ, ਪੱਛੜਿਆਂ ਅਤੇ ਆਦਿਵਾਸੀਆਂ ਖ਼ਿਲਾਫ਼ ਰਹੀ ਹੈ ਅਤੇ ਜੇਕਰ ਬਾਬਾਸਾਹੇਬ ਅੰਬੇਡਕਰ ਨਾ ਹੁੰਦੇ ਤਾਂ ਉਨ੍ਹਾਂ ਨੂੰ ਕੋਈ ਰਾਖਵਾਂਕਰਨ ਵੀ ਨਹੀਂ ਮਿਲਦਾ। ਉਨ੍ਹਾਂ ਕਿਹਾ,‘‘ਮੈਂ ਖੜਗੇ ਜੀ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਨਾ ਚਾਹੁੰਦਾ ਹਾਂ।’’ ਉਨ੍ਹਾਂ ਕਿਸੇ ਦਾ ਨਾਮ ਲਏ ਬਿਨਾਂ ਕਿਹਾ ਕਿ ਲੋਕ ਸਭਾ ’ਚ ਤਾਂ ਕਦੇ ਕਦੇ ਮਨੋਰੰਜਨ ਦਾ ਮੌਕਾ ਮਿਲ ਜਾਂਦਾ ਸੀ ਪਰ ਅੱਜਕੱਲ ਘੱਟ ਹੀ ਮਿਲਦਾ ਹੈ ਕਿਉਂਕਿ ਉਹ ਦੂਜੀ ਡਿਊਟੀ ’ਤੇ ਹਨ ਪਰ ਇਸ ਦੀ ਕਮੀ ਰਾਜ ਸਭਾ ’ਚ ਖੜਗੇ ਨੇ ਪੂਰੀ ਕਰ ਦਿੱਤੀ ਹੈ।
.jpg)
.jpg)



.jpg)
.jpg)
.jpg)
.jpg)


.jpg)

.jpg)



.jpg)
.jpg)