ਬਾਇਡਨ ਪ੍ਰਸ਼ਾਸਨ ਵੱਲੋਂ ਭਾਰਤੀ ਰਾਜਦੂਤ ਸੰਧੂ ਦੀ ਸ਼ਲਾਘਾ

ਬਾਇਡਨ ਪ੍ਰਸ਼ਾਸਨ ਵੱਲੋਂ ਭਾਰਤੀ ਰਾਜਦੂਤ ਸੰਧੂ ਦੀ ਸ਼ਲਾਘਾ

ਬਾਇਡਨ ਪ੍ਰਸ਼ਾਸਨ ਵੱਲੋਂ ਭਾਰਤੀ ਰਾਜਦੂਤ ਸੰਧੂ ਦੀ ਸ਼ਲਾਘਾ
ਵਾਸ਼ਿੰਗਟਨ-ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਤਰਨਜੀਤ ਸਿੰਘ ਸੰਧੂ ਦੀ ਸ਼ਲਾਘਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਸੇਵਾਮੁਕਤ ਹੋ ਰਹੇ ਭਾਰਤੀ ਰਾਜਦੂਤ ਨੇ ਕਈ ਵਿਕਾਸ ਕਾਰਜਾਂ ਲਈ ਆਧਾਰ ਤਿਆਰ ਕੀਤਾ ਹੈ। ਵ੍ਹਾਈਟ ਹਾਊਸ ’ਚ ਕੌਮੀ ਦਵਾਈ ਕੰਟਰੋਲ ਨੀਤੀ ਦਫ਼ਤਰ ਦੇ ਡਾਇਰੈਕਟਰ ਡਾ. ਰਾਹੁਲ ਗੁਪਤਾ ਨੇ ਕਿਹਾ, ‘ਰਾਜਦੂਤ ਨੇ ਭਾਰਤ ਪ੍ਰਤੀ ਸੇਵਾ ਚੰਗੀ ਤਰ੍ਹਾਂ ਨਿਭਾਈ ਹੈ ਅਤੇ ਕਈ ਵਿਕਾਸ ਕਾਰਜਾਂ ਲਈ ਆਧਾਰ ਤਿਆਰ ਕੀਤਾ ਹੈ। ਭਾਰਤ ਤੇ ਅਮਰੀਕਾ ਵਿਚਾਲੇ ਇਹ ਕਾਮਯਾਬੀ ਲੰਮੇ ਸਮੇਂ ਤੱਕ ਜਾਰੀ ਰਹੇਗੀ। ਤੁਹਾਡੀ ਲੀਡਰਸ਼ਿਪ, ਤੁਹਾਡੀ ਪ੍ਰਾਪਤੀ ਤੇ ਜ਼ਮੀਨ ਨਾਲ ਜੁੜੇ ਕੰਮਾਂ ਨੂੰ ਸਥਾਪਤ ਕਰਨ ਲਈ ਧੰਨਵਾਦ।’

sant sagar