ਭਾਰਤੀ ਅਮਰੀਕੀਆਂ ਵੱਲੋਂ ਭਾਰਤ ਦੀ ਹਮਾਇਤ ’ਚ ਰੈਲੀ

ਭਾਰਤੀ ਅਮਰੀਕੀਆਂ ਵੱਲੋਂ ਭਾਰਤ ਦੀ ਹਮਾਇਤ ’ਚ ਰੈਲੀ

ਭਾਰਤੀ ਅਮਰੀਕੀਆਂ ਵੱਲੋਂ ਭਾਰਤ ਦੀ ਹਮਾਇਤ ’ਚ ਰੈਲੀ
ਸਾਂ ਫਰਾਂਸਿਸਕੋ (ਅਮਰੀਕਾ)-ਇੱਥੇ ਭਾਰਤੀ ਕੌਂਸੁਲੇਟ ਵਿੱਚ ਹਾਲ ’ਚ ਖਾਲਿਸਤਾਨ ਸਮਰਥਕਾਂ ਵੱਲੋਂ ਅੱਗਜ਼ਨੀ ਦੀ ਕੋਸ਼ਿਸ਼ ਕੀਤੇ ਜਾਣ ਮਗਰੋਂ ਵੱਡੀ ਗਿਣਤੀ ਭਾਰਤੀ ਅਮਰੀਕੀਆਂ ਨੇ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਲਈ ਇੱਥੇ ਸਫ਼ਾਰਤਖਾਨੇ ਸਾਹਮਣੇ ਸ਼ਾਂਤੀਪੂਰਨ ਰੈਲੀ ਕੀਤੀ। ਖਾਲਿਸਤਾਨ ਸਮਰਥਕਾਂ ਵੱਲੋਂ 2 ਜੁਲਾਈ ਨੂੰ ਟਵਿੱਟਰ ’ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਸਾਂ ਫਰਾਂਸਿਸਕੋ ’ਚ ਭਾਰਤੀ ਸਫ਼ਾਰਤਖ਼ਾਨੇ ’ਚ ਅੱਗਜ਼ਨੀ ਦੀ ਘਟਨਾ ਦਿਖਾਈ ਗਈ ਸੀ। ਇਹ ਕੁਝ ਹੀ ਮਹੀਨਿਆਂ ’ਚ ਹਿੰਸਾ ਦੀ ਅਜਿਹੀ ਦੂਜੀ ਘਟਨਾ ਸੀ।
ਇਸ ਹਫ਼ਤੇ ਸਾਂ ਫਰਾਂਸਿਸਕੋ ਅਤੇ ਇਸ ਦੇ ਨੇੜਲੇ ਖੇਤਰਾਂ ਤੋਂ ਵੱਡੀ ਗਿਣਤੀ ’ਚ ਭਾਰਤੀ ਅਮਰੀਕੀਆਂ ਨੇ ਭਾਰਤ ਦੀ ਹਮਾੲਿਤ ਕੀਤੀ ਅਤੇ ਹਾਲੀਆ ਹਿੰਸਕ ਕਾਰਵਾਈਆਂ ਖ਼ਿਲਾਫ਼ ਸਾਂ ਫਰਾਂਸਿਸਕੋ ਵਿੱਚ ਭਾਰਤੀ ਦੂਤਘਰ ਨਾਲ ਦੇ ਬਾਹਰ ਇੱਕ ਸ਼ਾਂਤੀਪੂਰਨ ਰੈਲੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਉਕਤ ਘਟਨਾ ਨੂੰ ਦਹਿਸ਼ਤੀ ਕਾਰਵਾਈ ਦੱਸਿਆ ਅਤੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹੇ ਕਰਨ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਅਮਰੀਕਾ ਵਿੱਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂੁ ਨੇ ਵੀਰਵਾਰ ਨੂੰ ਇੱਥੇ ਸਫ਼ਾਰਤਖ਼ਾਨੇ ਦੇ ਦੌਰਾ ਕੀਤਾ ਸੀ ਅਤੇ ਮਿਸ਼ਨ ਵਿੱਚ ਭਾਰਤੀ ਰਾਜਦੂਤਾਂ ਅਤੇ ਅਧਿਕਾਰੀਆਂ ਨੂੰ ਮਿਲੇ ਸਨ। ਭਾਰਤ ਨੇ ਕੈਨੇਡਾ, ਬਰਤਾਨੀਆ ਅਤੇ ਅਮਰੀਕਾ ਵਰਗੇ ਆਪਣੇ ਭਾਈਵਾਲ ਦੇਸ਼ਾਂ ਨੂੰ ਕਿਹਾ ਹੈ ਕਿ ਉਹ ‘‘ਕੱਟੜਪੰਥੀ ਖਾਲਿਸਤਾਨੀ ਵਿਚਾਰਧਾਰਾ’’ ਨੂੰ ਤਵੱਜੋ ਨਾ ਦੇਵੇ, ਕਿਉਂਕਿ ਇਹ ਦੁਵੱਲੇ ਸਬੰਧਾਂ ਲਈ ‘‘ਚੰਗੀ ਨਹੀਂ’’ ਹੈ।

sant sagar