ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ; ਹਸਪਤਾਲ ’ਚ ਭਰਤੀ

ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ; ਹਸਪਤਾਲ ’ਚ ਭਰਤੀ

ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ; ਹਸਪਤਾਲ ’ਚ ਭਰਤੀ
ਲੁਧਿਆਣਾ : ਪੰਜਾਬ ਦੇ ਨਾਮਵਰ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਿਛਲੇ ਦਨਿੀਂ ਸ਼ਹਿਰ ਦੇ ਇੱਕ ਹਸਪਤਾਲ ’ਚੋਂ ਅਪਰੇਸ਼ਨ ਤੋਂ ਬਾਅਦ ਗਾਇਕ ਸੁਰਿੰਦਰ ਛਿੰਦਾ ਦੇ ਸਰੀਰ ਵਿੱਚ ਲਾਗ ਵੱਧ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੰਗਲਵਾਰ ਨੂੰ ਕਿਸੇ ਨੇ ਉਨ੍ਹਾਂ ਦੀ ਮੌਤ ਦੀ ਅਫ਼ਵਾਹ ਫੈਲਾਅ ਦਿੱਤੀ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਸੁਰਿੰਦਰ ਛਿੰਦਾ ਦੇ ਲੜਕੇ ਮਨਿੰਦਰ ਛਿੰਦਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਲਈ ਲੋਕ ਅਰਦਾਸਾਂ ਕਰਨ ਤਾਂ ਕਿ ਉਨ੍ਹਾਂ ਦੇ ਪਿਤਾ ਜਲਦੀ ਸਿਹਤਯਾਬ ਹੋ ਸਕਣ ਤੇ ਪੰਜਾਬੀ ਇੰਡਸਟਰੀ ਲਈ ਕੰਮ ਕਰਨ।

sant sagar