ਜਨਮਦਿਨ ਪਾਰਟੀ ’ਚ ਗੋਲੀਆਂ ਚੱਲੀਆਂ, ਅੱਠ ਹਲਾਕ

ਜਨਮਦਿਨ ਪਾਰਟੀ ’ਚ ਗੋਲੀਆਂ ਚੱਲੀਆਂ, ਅੱਠ ਹਲਾਕ

ਜਨਮਦਿਨ ਪਾਰਟੀ ’ਚ ਗੋਲੀਆਂ ਚੱਲੀਆਂ, ਅੱਠ ਹਲਾਕ
ਜੋਹਾਨਸਬਰਗ-ਪੂਰਬੀ ਕੇਪ ਸੂਬੇ ਵਿੱਚ ਇੱਕ ਜਨਮਦਿਨ ਪਾਰਟੀ ਦੌਰਾਨ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਅੱਠ ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਖ਼ਬਰ ਏਜੰਸੀ ‘ਸਿਨਹੂਆ’ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਐਤਵਾਰ ਸ਼ਾਮ 5.30 ਵਜੇ ਕਵਾਜ਼ਾਕੇਲੇ ਵਿੱਚ ਇੱਕ ਵਿਅਕਤੀ ਜਨਮਦਿਨ ਪਾਰਟੀ ਦੀ ਮੇਜ਼ਬਾਨੀ ਕਰ ਰਿਹਾ ਸੀ। ਇਸ ਦੌਰਾਨ ਦੋ ਬੰਦੂਕਧਾਰੀਆਂ ਨੇ ਅੰਦਰ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਨੇ ਦੱਸਿਆ ਕਿ ਇਸ ਦੌਰਾਨ ਤਿੰਨ ਔਰਤਾਂ ਅਤੇ ਚਾਰ ਪੁਰਸ਼ਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਮ੍ਰਿਤਕਾਂ ਤੇ ਜ਼ਖ਼ਮੀਆਂ ਦੀ ਪਛਾਣ ਕੀਤੀ ਜਾ ਰਹੀ ਹੈ।