ਖੇਡ ਮੰਤਰਾਲੇ ਵੱਲੋਂ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨੂੰ ਵਿਦੇਸ਼ ’ਚ ਟਰੇਨਿੰਗ ਲਈ ਮਨਜ਼ੂਰੀ

ਖੇਡ ਮੰਤਰਾਲੇ ਵੱਲੋਂ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨੂੰ ਵਿਦੇਸ਼ ’ਚ ਟਰੇਨਿੰਗ ਲਈ ਮਨਜ਼ੂਰੀ

ਖੇਡ ਮੰਤਰਾਲੇ ਵੱਲੋਂ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨੂੰ ਵਿਦੇਸ਼ ’ਚ ਟਰੇਨਿੰਗ ਲਈ ਮਨਜ਼ੂਰੀ
ਨਵੀਂ ਦਿੱਲੀ-ਖੇਡ ਮੰਤਰਾਲੇ ਨੇ ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ, ਜਿਨ੍ਹਾਂ ਨੇ ਏਸ਼ਿਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਵਾਸਤੇ ਟਰਾਇਲ ਲਈ 10 ਅਗਸਤ ਤੱਕ ਦਾ ਸਮਾਂ ਮੰਗਿਆ ਸੀ, ਨੂੰ ਕ੍ਰਮਵਾਰ ਕਿਰਗਿਜ਼ਸਤਾਨ ਅਤੇ ਹੰਗਰੀ ‘ਚ ਟਰੇਨਿੰਗ ਲੈਣ ਲਈ ਮਨਜ਼ੂਰੀ ਦੇ ਦਿੱਤੀ ਹੈ। ਦੋਵੇਂ ਪਹਿਲਵਾਨ ਜੁਲਾਈ ਦੇ ਪਹਿਲੇ ਹਫ਼ਤੇ ਰਵਾਨਾ ਹੋਣਗੇ। ਮੰਤਰਾਲੇ ਵੱਲੋਂ ਕਿਹਾ ਗਿਆ ਕਿ ਬਜਰੰਗ ਪੂਨੀਆ ਕਿਰਗਿਜ਼ਸਤਾਨ ਵਿੱਚ 36 ਦਿਨਾਂ ਦੇ ਟਰੇਨਿੰਗ ਕੈਂਪ ਵਿੱਚ ਹਿੱਸਾ ਲਵੇਗਾ ਜਦਕਿ ਵਿਨੇਸ਼ ਫੋਗਾਟ ਬਿਸ਼ਕੇਕ (ਕਿਰਗਿਜ਼ਸਤਾਨ) ‘ਚ ਇੱਕ ਹਫ਼ਤੇ ਦੇ ਅਭਿਆਸ ਮਗਰੋਂ ਹੰਗਰੀ ਵਿੱਚ 18 ਦਿਨਾ ਟਰੇਨਿੰਗ ਕੈਂਪ ‘ਚ ਹਿੱਸਾ ਲਵੇਗੀ।

sant sagar