ਬ੍ਰਿਜ ਭੂਸ਼ਨ ਨੂੰ ਬਚਾਅ ਰਹੀ ਹੈ ਸਰਕਾਰ: ਫੋਗਾਟ

ਬ੍ਰਿਜ ਭੂਸ਼ਨ ਨੂੰ ਬਚਾਅ ਰਹੀ ਹੈ ਸਰਕਾਰ: ਫੋਗਾਟ

ਬ੍ਰਿਜ ਭੂਸ਼ਨ ਨੂੰ ਬਚਾਅ ਰਹੀ ਹੈ ਸਰਕਾਰ: ਫੋਗਾਟ
ਨਵੀਂ ਦਿੱਲੀ-ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਪਹਿਲਵਾਨਾਂ ਨੂੰ ਖ਼ਦਸ਼ਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਛੇਤੀ ਨਹੀਂ ਹੋਣ ਵਾਲੀ ਹੈ। ਪਹਿਲਵਾਨ ਵਿਨੇਸ਼ ਫੋਗਾਟ ਨੇ ਦੋਸ਼ ਲਾਇਆ ਕਿ ਸਰਕਾਰ ਬ੍ਰਿਜ ਭੂਸ਼ਨ ਨੂੰ ਬਚਾ ਰਹੀ ਹੈ ਜੋ ਭਾਜਪਾ ਦਾ ਸੰਸਦ ਮੈਂਬਰ ਵੀ ਹੈ। ਖੇਡ ਮੰਤਰੀ ਅਨੁਰਾਗ ਠਾਕੁਰ ਵੱਲੋਂ ਬ੍ਰਿਜ ਭੂਸ਼ਨ ਖ਼ਿਲਾਫ਼ 15 ਜੂਨ ਤੱਕ ਚਾਰਜਸ਼ੀਟ ਦਾਖ਼ਲ ਕੀਤੇ ਜਾਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਪਹਿਲਵਾਨਾਂ ਨੇ ਆਪਣਾ ਅੰਦੋਲਨ ਰੋਕ ਦਿੱਤਾ ਸੀ। ਜਦੋਂ ਵਿਨੇਸ਼ ਨੂੰ ਪੁੱਛਿਆ ਗਿਆ ਕਿ ਬ੍ਰਿਜ ਭੂਸ਼ਨ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਤਾਂ ਉਸ ਨੇ ਕਿਹਾ, ‘‘ਇਹ ਤੁਹਾਨੂੰ ਅਮਿਤ ਸ਼ਾਹ ਨੂੰ ਪੁੱਛਣਾ ਚਾਹੀਦਾ ਹੈ। ਉਹ ਇੰਨਾ ਸ਼ਕਤੀਸ਼ਾਲੀ ਵਿਅਕਤੀ ਹੈ ਕਿ ਸਰਕਾਰ ਉਸ ਦਾ ਬਚਾਅ ਕਰ ਰਹੀ ਹੈ। ਉਸ ਨੂੰ ਗ੍ਰਿਫ਼ਤਾਰ ਕਰਨਾ ਇੰਨਾ ਸੌਖਾ ਨਹੀਂ ਹੈ ਪਰ ਅਸੀਂ ਸੰਘਰਸ਼ ਜਾਰੀ ਰੱਖਾਂਗੇ।’’ ਉਸ ਨੇ ਕਿਹਾ ਕਿ ਜਦੋਂ ਬ੍ਰਿਜ ਭੂਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਹਿਲਵਾਨ ਆਪਣਾ ਸੰਘਰਸ਼ ਵੀ ਖ਼ਤਮ ਕਰ ਦੇਣਗੇ ਪਰ ਜੇ ਇਨਸਾਫ਼ ਦੇਰੀ ਨਾਲ ਮਿਲਿਆ ਤਾਂ ਉਸ ਦੀ ਕੋਈ ਤੁਕ ਨਹੀਂ ਹੋਵੇਗੀ। ਵਿਨੇਸ਼ ਫੋਗਾਟ ਸਣੇ ਹੋਰ ਕਈ ਪਹਿਲਵਾਨਾਂ ਨੇ ਆਪਣੇ ਅੰਦੋਲਨ ਲਈ ਹਮਾਇਤ ਵਾਸਤੇ ਪਟਿਆਲਾ ’ਚ ਕਿਸਾਨਾਂ ਦੇ ਧਰਨੇ ’ਚ ਸ਼ਮੂਲੀਅਤ ਕੀਤੀ।

sant sagar