ਏਅਰ ਸਿਸਟਮ ’ਚ ਖ਼ਰਾਬੀ ਕਾਰਨ ਅਮਰੀਕਾ ਵਿੱਚ ਉਡਾਣਾਂ ਪ੍ਰਭਾਵਿਤ

ਏਅਰ ਸਿਸਟਮ ’ਚ ਖ਼ਰਾਬੀ ਕਾਰਨ ਅਮਰੀਕਾ ਵਿੱਚ ਉਡਾਣਾਂ ਪ੍ਰਭਾਵਿਤ

ਏਅਰ ਸਿਸਟਮ ’ਚ ਖ਼ਰਾਬੀ ਕਾਰਨ ਅਮਰੀਕਾ ਵਿੱਚ ਉਡਾਣਾਂ ਪ੍ਰਭਾਵਿਤ
ਵਾਸ਼ਿੰਗਟਨ-ਪੂਰੇ ਅਮਰੀਕਾ ਵਿੱਚ ਆਮ ਹਵਾਈ ਆਵਾਜਾਈ ਅੱਜ ਹੌਲੀ ਹੌਲੀ ਬਹਾਲ ਹੋਣੀ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਸਵੇਰੇ ਪਾਇਲਟਾਂ ਅਤੇ ਹੋਰ ਕਰਮਚਾਰੀਆਂਨੂੰ ਹਵਾਈ ਮੁੱਦਿਆਂ ਬਾਰੇ ਅਲਰਟ ਕਰਨ ਵਾਲੀ ਇੱਕ ਪ੍ਰਣਾਲੀ ਵਿੱਚ ਤਕਨੀਕੀ ਖ਼ਰਾਬੀ ਮਗਰੋਂ ਅਮਰੀਕਾ ਵਿੱਚ ਸੈਂਕੜੇ ਜਹਾਜ਼ਾਂ ਦੀ ਆਵਾਜਾਈ ਠੱਪ ਹੋ ਗਈ ਸੀ।
ਇਸ ਤੋਂ ਪਹਿਲਾਂ ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ (ਐਫਏਏ) ਵਿੱਚ ਕੰਪਿਊਟਰ ਦੀ ਖ਼ਰਾਬੀ ਮਗਰੋਂ ਅਮਰੀਕਾ ਵਿੱਚ ਕਈ ਥਾਵਾਂ ’ਤੇ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਸਨ। ਐੱਫਏਏ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਹ ਆਪਣੇ ‘ਨੋਟਿਸ ਟੂ ੲੇਅਰ ਸਿਸਟਮ’ ਨੂੰ ਬਹਾਲ ਕਰਨ ’ਤੇ ਕੰਮ ਕਰ ਰਿਹਾ ਹੈ। ਐੱਫਏਏ ਨੇ ਕਿਹਾ, ‘‘ਅਸੀਂ ਆਖ਼ਰੀ ਵੈਰੀਫਿਕੇਸ਼ਨ ਜਾਂਚ ਕਰ ਰਹੇ ਹਾਂ ਅਤੇ ਹੁਣ ਸਿਸਟਮ ਨੂੰ ਮੁੜ ਤੋਂ ਲੋਡ ਕਰ ਰਹੇ ਹਾਂ।’’