ਕੈਨੇਡਾ: ਰੰਜ ਪਿੱਲਈ ਯੂਕੋਨ ਦੇ ਦਸਵੇਂ ਪ੍ਰੀਮੀਅਰ ਵਜੋਂ ਚੁੱਕਣਗੇ ਸਹੁੰ

ਕੈਨੇਡਾ: ਰੰਜ ਪਿੱਲਈ ਯੂਕੋਨ ਦੇ ਦਸਵੇਂ ਪ੍ਰੀਮੀਅਰ ਵਜੋਂ ਚੁੱਕਣਗੇ ਸਹੁੰ

ਕੈਨੇਡਾ: ਰੰਜ ਪਿੱਲਈ ਯੂਕੋਨ ਦੇ ਦਸਵੇਂ ਪ੍ਰੀਮੀਅਰ ਵਜੋਂ ਚੁੱਕਣਗੇ ਸਹੁੰ
ਟੋਰਾਂਟੋ-ਭਾਰਤੀ ਮੂਲ ਦੇ ਕੈਬਨਿਟ ਮੰਤਰੀ ਰੰਜ ਪਿੱਲਈ ਕੈਨੇਡਾ ਦੇ ਸੂਬੇ ਯੂਕੋਨ ਦੇ ਦਸਵੇਂ ਪ੍ਰੀਮੀਅਰ ਵਜੋਂ ਸਹੁੰ ਚੁੱਕਣਗੇ। ਉਹ ਉੱਜਲ ਦੁਸਾਂਝ ਤੋਂ ਬਾਅਦ ਸਹੁੰ ਚੁੱਕਣ ਵਾਲੇ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ ਹੋਣਗੇ। ਦੁਸਾਂਝ 2000 ਅਤੇ 2001 ਵਿਚਾਲੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਬਣੇ ਸਨ। ਪਿੱਲਈ ਨੂੰ ਬਿਨਾਂ ਵਿਰੋਧ ਯੂਕੋਨ ਲਿਬਰਲ ਪਾਰਟੀ ਦਾ ਆਗੂ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਪ੍ਰੀਮੀਅਰ ਸੈਂਡੀ ਸਿਲਵਰ ਦੀ ਸਰਕਾਰ ’ਚ ਡਿਪਟੀ ਪ੍ਰੀਮੀਅਰ ਸਨ। ਕੇਰਲਾ ਦੇ ਰਹਿਣ ਵਾਲੇ ਪਿੱਲਈ ਪਹਿਲੀ ਵਾਰ ਨਵੰਬਰ 2016 ਵਿੱਚ ਵਿਧਾਇਕ ਚੁਣੇ ਗਏ ਸਨ।