ਚੀਨ ਨੇ ਤਾਇਵਾਨ ਨੂੰ ਮੁੜ ਦਿੱਤੀ ਹਮਲੇ ਦੀ ਧਮਕੀ

ਚੀਨ ਨੇ ਤਾਇਵਾਨ ਨੂੰ ਮੁੜ ਦਿੱਤੀ ਹਮਲੇ ਦੀ ਧਮਕੀ

ਚੀਨ ਨੇ ਤਾਇਵਾਨ ਨੂੰ ਮੁੜ ਦਿੱਤੀ ਹਮਲੇ ਦੀ ਧਮਕੀ
ਪੇਈਚਿੰਗ-ਚੀਨ ਨੇ ਤਾਇਵਾਨ ’ਤੇ ਹਮਲਾ ਕਰਨ ਦੀ ਆਪਣੀ ਧਮਕੀ ਅੱਜ ਮੁੜ  ਦੁਹਰਾਈ ਅਤੇ ਚਿਤਾਵਨੀ ਦਿੱਤੀ ਕਿ ਸਵੈਸ਼ਾਸਿਤ ਦੀਪ ਨਾਲ ਗੱਲਬਾਤ ਕਰਨ ਵਾਲੇ ਵਿਦੇਸ਼ੀ ਮੁਲਕਾਂ ਦੇ ਆਗੂ ਅੱਗ ਨਾਲ ਖੇਡ ਰਹੇ ਹਨ। ਚੀਨ ਦੇ ਤਾਇਵਾਨ ਮਾਮਲਿਆਂ ਦੇ ਦਫ਼ਤਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਦੇਸ਼ ਨਵੇਂ ਸਾਲ ’ਚ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰਾਖੀ ਅਤੇ ਤਾਇਵਾਨ ਦੀ ਆਜ਼ਾਦੀ ਲਈ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਮੁੜ ਤੋਂ ਪ੍ਰਤੀਬੱਧਤਾ  ਜ਼ਾਹਿਰ ਕਰਦਾ ਹੈ ਜੋ 1949 ’ਚ ਚੀਨ   ਤੋਂ ਵੱਖ ਹੋ ਗਿਆ ਸੀ। ਮਾ ਸ਼ਿਆਓਗੁਆਂਗ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘ਕੁਝ ਮੁਲਕਾਂ ਵਿਚਲੇ ਚੀਨ ਵਿਰੋਧੀ ਤੱਤਾਂ ਵੱਲੋਂ ਤਾਇਵਾਨ   ਦੀ ਆਜ਼ਾਦੀ ਲਈ ਹਮਾਇਤ ਦੇਣਾ ਜਾਣ-ਬੁੱਝ ਕੇ ਭੜਕਾਹਟ ਪੈਦਾ ਕਰਨ ਵਾਲਾ ਕਦਮ ਹੈ।’
ਚੀਨ ਦਾਅਵਾ ਕਰਦਾ ਹੈ ਕਿ ਤਾਇਵਾਨ, ਚੀਨ ਦਾ ਹਿੱਸਾ ਹੈ ਜਿਸ ਨੂੰ ਲੋੜ ਪੈਣ ’ਤੇ ਤਾਕਤ ਦੇ ਜ਼ੋਰ ਨਾਲ ਕੰਟਰੋਲ ਹੇਠ ਲਿਆ ਜਾਣਾ ਚਾਹੀਦਾ ਹੈ। ਹਾਲ ਹੀ ਦੇ ਮਹੀਨਿਆਂ ’ਚ ਹੋਰਨਾਂ ਦੇਸ਼ਾਂ ਦੇ ਆਗੂਆਂ ਦੀ ਤਾਇਵਾਨ ਯਾਤਰਾ ਤੋਂ ਬਾਅਦ ਦੋਵਾਂ ਧਿਰਾਂ ਨੇ ਫੌਜੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ। ਇਸ ਹਫ਼ਤੇ ਤਾਇਵਾਨ ਦੀ ਸੈਨਾ ਚੀਨ ਦੇ ਖਤਰਿਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਨੂੰ ਲੈ ਕੇ ਜਨਤਾ ਨੂੰ ਭਰੋਸੇ ’ਚ ਲੈਣ ਦੇ ਮਕਸਦ ਨਾਲ ਅਭਿਆਸ ਕਰ ਰਹੀ ਹੈ। -