ਅਮਰੀਕਾ ’ਚ ਪਹਿਲੀ ਮਹਿਲਾ ਸਿੱਖ ਜੱਜ ਨੇ ਹਲਫ਼ ਲਿਆ

ਅਮਰੀਕਾ ’ਚ ਪਹਿਲੀ ਮਹਿਲਾ ਸਿੱਖ ਜੱਜ ਨੇ ਹਲਫ਼ ਲਿਆ

ਅਮਰੀਕਾ ’ਚ ਪਹਿਲੀ ਮਹਿਲਾ ਸਿੱਖ ਜੱਜ ਨੇ ਹਲਫ਼ ਲਿਆ
ਹਿਊਸਟਨ:ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਦੀ ਜੱਜ ਵਜੋਂ ਹਲਫ਼ ਲੈ ਲਿਆ ਹੈ। ਉਹ ਅਮਰੀਕਾ ਦੀ ਪਹਿਲੀ ਸਿੱਖ ਔਰਤ ਜੱਜ ਹਨ। ਮਨਪ੍ਰੀਤ ਹਿਊਸਟਨ ਦੀ ਜੰਮਪਲ ਹੈ ਤੇ ਹੁਣ ਆਪਣੇ ਪਤੀ ਤੇ ਦੋ ਬੱਚਿਆਂ ਨਾਲ ਬੈੱਲੇਅਰ ’ਚ ਰਹਿੰਦੀ ਹੈ। ਉਨ੍ਹਾਂ ਹੈਰਿਸ ਕਾਊਂਟੀ ਸਿਵਲ ਕੋਰਟ ਵਿਚ ਸਹੁੰ ਚੁੱਕੀ। ਮਨਪ੍ਰੀਤ ਦੇ ਪਿਤਾ ਸੱਤਰਵਿਆਂ ’ਚ ਪਰਵਾਸ ਕਰ ਕੇ ਅਮਰੀਕਾ ਗਏ ਸਨ। ਮੋਨਿਕਾ ਸਿੰਘ ਪਿਛਲੇ 20 ਸਾਲਾਂ ਤੋਂ ਪ੍ਰੈਕਟਿਸ ਕਰ ਰਹੀ ਹੈ। ਉਹ ਕੌਮੀ ਤੇ ਸੂਬਾ ਪੱਧਰ ’ਤੇ ਕਈ ਤਰ੍ਹਾਂ ਦੇ ਕੇਸ ਲੜ ਚੁੱਕੀ ਹੈ। ਸਹੁੰ ਚੁੱਕਣ ਤੋਂ ਬਾਅਦ ਮਨਪ੍ਰੀਤ ਨੇ ਖ਼ੁਸ਼ੀ ਜ਼ਾਹਿਰ ਕੀਤੀ। ਟੈਕਸਸ ਸੂਬੇ ਦੇ ਪਹਿਲੇ ਦੱਖਣੀ ਏਸ਼ਿਆਈ ਜੱਜ ਤੇ ਭਾਰਤੀ-ਅਮਰੀਕੀ ਰਵੀ ਸੰਦਿਲ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਇਹ ਵੱਡਾ ਮੌਕਾ ਹੈ। ਹਿਊਸਟਨ ਦੇ ਮੇਅਰ ਸਿਲਵੈਸਟਰ ਟਰਨਰ ਨੇ ਕਿਹਾ ਕਿ ਵੱਖ-ਵੱਖ ਰੰਗ-ਨਸਲਾਂ ਦੇ ਲੋਕਾਂ ਲਈ ਇਹ ਮਾਣ ਕਰਨ ਵਾਲਾ ਦਿਨ ਹੈ ਕਿਉਂਕਿ ਸ਼ਹਿਰ ਦੀ ਨਸਲੀ ਭਿੰਨਤਾ ਹੁਣ ਅਦਾਲਤ ਵਿਚ ਵੀ ਨਜ਼ਰ ਆਵੇਗੀ।