ਭਾਰਤ-ਗੁਆਨਾ ਭਾਈਵਾਲੀ ਮੌਜੂਦਾ ਦੌਰ ’ਚ ਅਹਿਮ: ਜੈਸ਼ੰਕਰ

ਭਾਰਤ-ਗੁਆਨਾ ਭਾਈਵਾਲੀ ਮੌਜੂਦਾ ਦੌਰ ’ਚ ਅਹਿਮ: ਜੈਸ਼ੰਕਰ

ਭਾਰਤ-ਗੁਆਨਾ ਭਾਈਵਾਲੀ ਮੌਜੂਦਾ ਦੌਰ ’ਚ ਅਹਿਮ: ਜੈਸ਼ੰਕਰ
ਜੌਰਜਟਾਊਨ-ਗੁਆਨਾ ਨੂੰ ਭਾਰਤ ਦਾ ‘ਬਹੁਤ ਹੀ ਖਾਸ ਸਹਿਯੋਗੀ’ ਦੱਸਦਿਆਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਵੇਂ ਮੁਲਕਾਂ ’ਚ ਅਜਿਹੀ ਭਾਈਵਾਲੀ ਕਾਇਮ ਕਰ ਰਹੇ ਹਾਂ ਜੋ ਸਮਕਾਲੀ ਦੌਰ ਦੇ ਉਦੇਸ਼ਾਂ ਲਈ ਢੁੱਕਵੀਂ ਹੈ। ਗੁਆਨਾ ਦੇ ਪਹਿਲੇ ਦੌਰੇ ’ਤੇ ਆਏ ਜੈਸ਼ੰਕਰ ਨੇ ਭਾਰਤੀ ਫਿਰਕੇ ਨੂੰ ਗੁਆਨਾ ਦੇ ਆਗੂਆਂ ਨਾਲ ਗੱਲਬਾਤ ਹੋਣ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਦੋਵੇਂ ਮੁਲਕਾਂ ਨੇ ਆਪਣੀ ਭਾਈਵਾਲੀ ਦੇ ਪੱਧਰ ’ਚ ਸੁਧਾਰ ਲਿਆਉਣ ਦਾ ਅਹਿਦ ਲਿਆ ਹੈ। ਉਨ੍ਹਾਂ ਟਵੀਟ ਕਰਕੇ ਉਪ ਰਾਸ਼ਟਰਪਤੀ ਭਰਤ ਜਗਦੇਵ ਅਤੇ ਸਪੀਕਰ ਮਨਜ਼ੂਰ ਨਾਦਿਰ ਦਾ ਸਮਾਗਮ ’ਚ ਹਿੱਸਾ ਲੈਣ ਲਈ ਸ਼ੁਕਰੀਆ ਅਦਾ ਕੀਤਾ। ਜੈਸ਼ੰਕਰ ਨੇ ਕਿਹਾ ਕਿ ਗੁਆਨਾ ਨਾਲ ਭਾਰਤ ਦੇ ਨੇੜਲੇ, ਗੂੜੇ ਅਤੇ ਜਜ਼ਬਾਤੀ ਸਬੰਧ ਹਨ ਅਤੇ ਦੇਸ਼ ਦੀ ਰਾਜਧਾਨੀ ’ਚ ਉਨ੍ਹਾਂ ਦੀ ਮੌਜੂਦਗੀ ਇਸ ਦਾ ਸਬੂਤ ਹੈ। ਵਿਦੇਸ਼ ਮੰਤਰੀ ਨੇ ਕਿਹਾ,‘‘ਕੁਝ ਗੱਲਾਂ ਬਿਹਤਰੀ ਲਈ ਬਦਲ ਗਈਆਂ ਹਨ। ਅੱਜ ਸਬੰਧਾਂ ’ਚ ਊਰਜਾ ਅਤੇ ਵਚਨਬੱਧਤਾ ਵਧੇਰੇ ਦੇਖਣ ਨੂੰ ਮਿਲ ਰਹੀ ਹੈ। ਪਰਵਾਸੀ ਭਾਰਤੀਆਂ ਦੀਆਂ ਸਫ਼ਲਤਾਵਾਂ, ਚੁਣੌਤੀਆਂ ਅਤੇ ਮੁਸ਼ਕਲਾਂ ਦੀ ਭਾਰਤ ’ਚ ਲੋਕਾਂ ਦੇ ਦਿਲਾਂ ’ਚ ਖਾਸ ਥਾਂ ਹੈ।’’ ਉਨ੍ਹਾਂ ਕਿਹਾ ਕਿ ਸਿਹਤ ਅਤੇ ਖੁਰਾਕ ਸੁਰੱਖਿਆ ਬਾਰੇ ਕੋਵਿਡ-19 ਮਹਾਮਾਰੀ ਤੋਂ ਦੋ ਵੱਡੇ ਸਬਕ ਮਿਲੇ ਹਨ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਭਾਰਤ ’ਚ ਸਿਖਲਾਈ ਲੈ ਚੁੱਕੇ ਗੁਆਨਾ ਦੇ ਸੇਵਾ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ad