20.10 ਕਰੋੜ 2020 ਦੇ ਫਸਲਾਂ ਤੇ ਮਕਾਨਾਂ ਦੇ ਖਰਾਬੇ ਦਾ ਦੀ ਵੰਡ ਲਈ ਮੁਕੰਮਲ : ਡਿਪਟੀ ਕਮਿਸ਼ਨਰ

20.10 ਕਰੋੜ 2020 ਦੇ ਫਸਲਾਂ ਤੇ ਮਕਾਨਾਂ ਦੇ ਖਰਾਬੇ ਦਾ ਦੀ ਵੰਡ ਲਈ ਮੁਕੰਮਲ : ਡਿਪਟੀ ਕਮਿਸ਼ਨਰ

ਫਾਜਿ਼ਲਕਾ, :  ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਸਾਲ 2020 ਦੌਰਾਨ ਅਬੋਹਰ ਉਪਮੰਡਲ ਵਿਚ ਭਾਰੀ ਮੀਂਹਾਂ ਕਾਰਨ ਫਸਲਾਂ  ਅਤੇ ਮਕਾਨਾਂ ਦੇ ਹੋਏ ਨੁਕਸਾਨ ਦੇ ਮੁਆਵਜੇ ਵਜੋਂ ਹੁਣ ਤੱਕ 20.10 ਕਰੋੜ ਰੁਪਏ ਦੀ ਤਕਸੀਮ ਕੀਤੀ ਜਾ ਚੁੱਕੀ ਹੈ।ਇਸੇ ਤਰਾਂ ਵਰਤਮਾਨ ਸਮੇਂ ਵਿਚ ਪਿੱਛਲੇ ਦਿਨੀਂ ਪਈ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਸਬੰਧੀ ਵਿਸੇਸ਼ ਗਿਰਦਾਵਰੀ ਦਾ ਕੰਮ ਵੀਂ ਸ਼ੁਰੂ ਹੋ ਗਿਆ ਹੈ।  ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਸਾਲ 2020 ਦੌਰਾਨ ਅਬੋਹਰ ਉਪਮੰਡਲ ਵਿਚ ਮਕਾਨਾਂ ਦੇ ਨੁਕਸਾਨ ਲਈ 2.48 ਕਰੋੜ ਦਾ ਮੁਆਵਜਾ ਆਇਆ ਸੀ ਜਿਸ ਵਿਚੋਂ 2.08 ਕਰੋੜ ਵੰਡ ਦਿੱਤਾ ਗਿਆ ਹੈ। ਜਦ ਕਿ ਫਸਲਾਂ ਦੇ ਨੁਕਸਾਨ ਦੀ ਪੂਰਤੀ ਲਈ 21.83 ਕਰੋੜ ਵਿਚੋਂ 18.02 ਕਰੋੜ ਰੁਪਏ ਵੰਡ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ੋ ਰਕਮ ਵੰਡਣ ਤੋਂ ਬਕਾਇਆ ਹੈ ਉਸਦੀ ਪ੍ਰਕ੍ਰਿਆ ਜਾਰੀ ਹੈ ਅਤੇ ਇਸ ਵਿਚ ਦੇਰੀ ਦਾ ਕਾਰਨ ਬੈਂਕਾਂ ਦੇ ਆਪਸੀ ਰਲੇਵੇਂ ਤੋਂ ਇਲਾਵਾ ਕੁਝ ਖਾਤੇ ਲਗਾਤਾਰ ਵਰਤੋਂ ਵਿਚ ਨਹੀਂ ਸਨ ਅਤੇ ਕੁਝ ਕੇਸਾਂ ਵਿਚ ਲਾਭਪਾਤਰੀ ਦੀ ਮੌਤ ਹੋ ਜਾਣ ਤੇ ਉਸਦੇ ਵਾਰਸਾਂ ਦੇ ਨਾਂਅ ਇੰਤਕਾਲ ਹੋਣ ਤੋਂ ਬਾਅਦ ਵੰਡ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਹਫਤੇ ਇਹ ਵੰਡ ਦਾ ਕੰਮ ਮੁਕੰਮਲ ਹੋਣ ਦੀ ਆਸ ਹੈ।ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕਿਸੇ ਦਾ ਨਾਂਅ ਲਿਸਟ ਵਿਚ ਸੀ ਪਰ ਹਾਲੇ ਰਕਮ ਨਹੀਂ ਆਈ ਤਾਂ ਉਹ ਪਟਵਾਰੀ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਪਿੱਛਲੇ ਦਿਨੀਂ ਹੋਈ ਬਰਸਾਤ ਨਾਲ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਨ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਪਟਵਾਰੀ ਪਿੰਡਾਂ ਵਿਚ ਜਾ ਕੇ ਖਰਾਬੇ ਦੀ ਰਿਪੋਰਟ ਤਿਆਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗਿਰਦਾਵਰੀ ਪਿੰਡ ਦੇ ਲੋਕਾਂ ਦੀ ਹਾਜਰੀ ਵਿਚ ਕੀਤੀ ਜਾ ਰਹੀ ਹੈ ਜ਼ੋ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਪ੍ਰਭਾਵਿਤ ਦਾ ਨਾਂਅ ਸੂਚੀ ਵਿਚ ਸ਼ਾਮਿਲ ਹੋਣ ਤੋਂ ਵਾਂਝਾ ਨਾ ਰਹੇ।

sant sagar