ਅਮਰੀਕਾ ਚ ਤੂਫ਼ਾਨ ਨੇ ਮਚਾਈ ਤਬਾਹੀ, 3 ਲੋਕਾਂ ਦੀ ਮੌਤ, 50 ਤੋਂ ਵਧੇਰੇ ਜ਼ਖ਼ਮੀ

ਅਮਰੀਕਾ ਚ ਤੂਫ਼ਾਨ ਨੇ ਮਚਾਈ ਤਬਾਹੀ, 3 ਲੋਕਾਂ ਦੀ ਮੌਤ, 50 ਤੋਂ ਵਧੇਰੇ ਜ਼ਖ਼ਮੀ

ਲਿਟਲ ਰਾਕ/ਅਮਰੀਕਾ- ਅਮਰੀਕਾ ਵਿਚ ਅਰਕਨਸਾਸ ਦੇ ਲਿਟਲ ਰੌਕ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਆਏ ਤੂਫ਼ਾਨ ਕਾਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵਧੇਰੇ ਲੋਕ ਜ਼ਖ਼ਮੀ ਹੋ ਗਏ। ਇਸ ਤੂਫ਼ਾਨ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ, ਵਾਹਨ ਪਲਟ ਗਏ ਅਤੇ ਦਰੱਖ਼ਤ ਵੀ ਡਿੱਗ ਗਏ। ਅਰਕਨਸਾਸ ਰਾਜ ਦੇ ਵਿਨੇ ਵਿਚ ਇਕ ਹੋਰ ਤੂਫ਼ਾਨ ਆਇਆ। ਅਧਿਕਾਰੀਆਂ ਮੁਤਾਬਕ ਇਸ ਤੂਫਾਨ ਨੇ ਵੀ ਵਿਆਪਕ ਤਬਾਹੀ ਮਚਾਈ ਹੈ। ਤੂਫਾਨ ਕਾਰਨ ਕਈ ਘਰ ਢਹਿ ਗਏ ਅਤੇ ਦਰੱਖਤ ਡਿੱਗ ਗਏ। ਦੇਸ਼ ਦੇ ਦੱਖਣ ਅਤੇ ਮੱਧ-ਪੱਛਮ ਵਿੱਚ ਇੱਕ ਵਿਆਪਕ ਤੂਫ਼ਾਨ ਪ੍ਰਣਾਲੀ ਕਾਰਨ ਆਯੋਵਾ ਵਿੱਚ ਤੂਫ਼ਾਨ ਦੀ ਜਾਣਕਾਰੀ ਹੈ, ਜਦੋਂ ਕਿ ਇਲੀਨੋਇਸ ਵਿੱਚ ਗੜੇ ਪਏ ਅਤੇ ਓਕਲਾਹੋਮਾ ਵਿੱਚ ਘਾਹ ਵਿਚ ਲੱਗੀ ਅੱਗ ਹੋਰ ਤੇਜ਼ ਹੋ ਗਈ।
ਇਸ ਦੌਰਾਨ, ਯੂ.ਐੱਸ. ਨੈਸ਼ਨਲ ਵੈਦਰ ਸਰਵਿਸ ਨੇ ਅਰਕਾਨਸਾਸ ਦੀ ਰਾਜਧਾਨੀ ਲਿਟਲ ਰੌਕ ਅਤੇ ਆਸ ਪਾਸ ਦੇ ਖੇਤਰਾਂ ਲਈ ਤੂਫ਼ਾਨ ਸਬੰਧੀ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਅਤੇ ਚੇਤਾਵਨੀ ਦਿੱਤੀ ਕਿ "ਵਿਨਾਸ਼ਕਾਰੀ ਤੂਫਾਨ" ਤੋਂ 350,000 ਲੋਕਾਂ ਨੂੰ ਖ਼ਤਰਾ ਹੈ। ਇਸ ਤੋਂ ਇੱਕ ਹਫ਼ਤਾ ਪਹਿਲਾਂ ਮਿਸੀਸਿਪੀ ਵਿੱਚ ਤੂਫ਼ਾਨ ਨੇ ਤਬਾਹੀ ਮਚਾਈ ਸੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਰਾਹਤ ਕਾਰਜਾਂ ਲਈ ਫੈਡਰਲ ਸਰਕਾਰ ਤੋਂ ਮਦਦ ਦੇਣ ਦਾ ਭਰੋਸਾ ਦਿੱਤਾ ਸੀ। ਲਿਟਲ ਰੌਕ ਵਿੱਚ ਤੂਫ਼ਾਨ ਨੇ ਸਭ ਤੋਂ ਪਹਿਲਾਂ ਸ਼ਹਿਰ ਦੇ ਪੱਛਮੀ ਹਿੱਸੇ ਅਤੇ ਇਸਦੇ ਆਲੇ-ਦੁਆਲੇ ਤਬਾਹੀ ਮਚਾਈ ਅਤੇ ਇੱਕ ਛੋਟੇ ਸ਼ਾਪਿੰਗ ਸੈਂਟਰ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਤੂਫ਼ਾਨ ਅਰਕਾਨਸਾਸ ਨਦੀ ਨੂੰ ਪਾਰ ਕਰਕੇ ਉੱਤਰੀ ਲਿਟਲ ਰੌਕ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ ਪਹੁੰਚ ਗਿਆ, ਜਿੱਥੇ ਇਸਨੇ ਘਰਾਂ, ਕਾਰੋਬਾਰਾਂ ਅਤੇ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। 'poweroutrage.com' ਦੇ ਅਨੁਸਾਰ, ਅਰਕਨਸਾਸ ਵਿੱਚ ਲਗਭਗ 70,000 ਅਤੇ ਓਕਲਾਹੋਮਾ ਵਿੱਚ 32,000 ਘਰਾਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਹੈ।

sant sagar