ਅਪ੍ਰੈਲ 'ਚ 14 ਦਿਨ ਬੈਂਕ ਰਹਿਣਗੇ ਬੰਦ

ਅਪ੍ਰੈਲ 'ਚ 14 ਦਿਨ ਬੈਂਕ ਰਹਿਣਗੇ ਬੰਦ

ਲੁਧਿਆਣਾ, - ਭਾਰਤ ਅੰਦਰ ਨਵਾਂ 2023 ਵਿੱਤੀ ਵਰ੍ਹਾ 1 ਅਪ੍ਰੈਲ ਤੋਂ ਚਾਲੂ ਹੋ ਰਿਹਾ ਹੈ | ਨਵੇਂ ਵਿੱਤੀ ਸਾਲ 2023 ਦੇ ਅਪ੍ਰੈਲ ਮਹੀਨੇ ਵਿਚ 14 ਦਿਨ ਬੈਂਕ ਬੰਦ ਰਹਿਣਗੇ | ਪਰ ਲੋਕਾਂ ਨੂੰ ਖੱਜਲ ਖ਼ੁਆਰੀ ਤੇ ਪ੍ਰੇਸ਼ਾਨੀ ਤੋਂ ਬਚਾਉਣ ਲਈ ਆਨਲਾਈਨ ਬੈਂਕਿੰਗ, ਯੂ.ਪੀ.ਆਈ. ਟਰਾਂਸਫ਼ਰ ਤੇ ਹੋਰ ਬਦਲਾਅ ਖੁੱਲ੍ਹੇ ਰਹਿਣਗੇ | ਭਾਰਤੀ ਰਿਜ਼ਰਵ ਬੈਂਕ ਹਰ ਮਹੀਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ ਤਾਂ ਜੋ ਬੈਂਕਾਂ ਦੇ ਬੰਦ ਹੋਣ ਕਾਰਨ ਗਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ | ਅਪ੍ਰੈਲ ਵਿਚ ਕੁੱਲ 14 ਬੈਂਕ ਛੁੱਟੀਆਂ ਹਨ, ਜਿਸ ਵਿਚ ਤਿਉਹਾਰਾਂ, ਵਰ੍ਹੇਗੰਢਾਂ ਅਤੇ ਹਫ਼ਤਾਵਾਰੀ ਦੇ ਕਾਰਨ ਛੁੱਟੀਆਂ ਸ਼ਾਮਿਲ ਹਨ | ਮਹਾਵੀਰ ਜੈਅੰਤੀ, ਗੁੱਡ ਫਰਾਈਡੇ ਤੇ ਅੰਬੇਡਕਰ ਜੈਅੰਤੀ ਕੁਝ ਤਿਉਹਾਰ ਅਤੇ ਬਰਸੀ ਹਨ, ਜਿਸ ਕਾਰਨ ਬੈਂਕ ਕਈ ਦਿਨਾਂ ਲਈ ਬੰਦ ਰਹਿਣਗੇ |

ad