ਵਿਸ਼ਵ ਸ਼ਾਂਤੀ ਤੇ ਸੁਰੱਖਿਆ ’ਚ ਭਾਰਤ ਦਾ ਯੋਗਦਾਨ ਬੇਮਿਸਾਲ: ਕੰਬੋਜ
ਸ਼ਾਂਤੀਦੂਤਾਂ ਵੱਲੋਂ ਕਮਜ਼ੋਰ ਭਾਈਚਾਰਿਆਂ ਦੀ ਰੱਖਿਆ ਲਈ ਦਿਖਾਏ ਸਮਰਪਣ ਨੂੰ ਸਲਾਹਿਆ
ਨਿਊਯਾਰਕ,(ਇੰਡੋ ਕਨੇਡੀਅਨ ਟਾਇਮਜ਼)- ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਤੇ ਸੁਰੱਖਿਆ ਵਿੱਚ ਦੇਸ਼ ਦਾ ਯੋਗਦਾਨ ਬੇਮਿਸਾਲ ਰਿਹਾ ਹੈ। ਸੰਯੁਕਤ ਰਾਸ਼ਟਰ ਸ਼ਾਂਤੀਦੂਤਾਂ ਦੇ ਕੌਮਾਂਤਰੀ ਦਿਵਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਦੇ ਸ਼ਾਂਤੀਦੂਤਾਂ ਨੇ ਦੁਨੀਆਂ ਦੇ ਕਮਜ਼ੋਰ ਭਾਈਚਾਰਿਆਂ ਦੀ ਰੱਖਿਆ ਲਈ ਸਮੇਂ-ਸਮੇਂ ’ਤੇ ਅਟੁੱਟ ਸਾਹਸ ਦਿਖਾਇਆ ਹੈ। ਬੁੱਧਵਾਰ ਨੂੰ ਜਾਰੀ ਵੀਡੀਓ ਵਿੱਚ ਕੰਬੋਜ ਨੇ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਫੌਜ ਦੇ ਹਿੱਸੇ ਵੱਜੋਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਕਿਹਾ ਕਿ ਉਨ੍ਹਾਂ ਨੇ ਸ਼ਾਂਤੀ ਖਾਤਰ ‘ਨੀਲੇ ਝੰਡੇ ਹੇਠ ਬੇਮਿਸਾਲ ਕੁਰਬਾਨੀਆਂ’ ਦਿੱਤੀਆਂ ਹਨ। ਸੀਨੀਅਰ ਕੂਟਨੀਤਕ ਨੇ ‘ਐਕਸ’ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਕਿਹਾ, ‘‘ਅੱਜ ਸੰਯੁਕਤ ਰਾਸ਼ਟਰ ਸ਼ਾਂਤੀਦੂਤਾਂ ਦੇ ਕੌਮਾਂਤਰੀ ਦਿਵਸ ਮੌਕੇ ਅਸੀਂ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਵਿੱਚ ਭਾਰਤ ਦੇ ਬੇਮਿਸਾਲ ਯੋਗਦਾਨ ਦਾ ਸਨਮਾਨ ਕਰਨ ਲਈ ਇਕੱਠੇ ਹੋਏ ਹਾਂ। ਸਾਡੇ ਬਹਾਦਰ ਸ਼ਾਂਤੀਦੂਤਾਂ ਨੇ ਦੁਨੀਆਂ ਦੇ ਕਮਜ਼ੋਰ ਭਾਈਚਾਰਿਆਂ ਦੀ ਰੱਖਿਆ ਲਈ ਅਟੁੱਟ ਸਾਹਸ, ਦ੍ਰਿੜ੍ਹ ਸਮਰਪਣ ਅਤੇ ਅਡੋਲ ਪ੍ਰਤੀਬੱਧਤਾ ਦਿਖਾਈ ਹੈ।’’ ਉਨ੍ਹਾਂ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਤਹਿਤ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਭਾਰਤੀ ਮਹਿਲਾ ਸ਼ਾਂਤੀਦੂਤ ਮੇਜਰ ਰਾਧਿਕਾ ਸੇਨ ਨੂੰ ‘ਯੂਐੱਨ ਜੈਂਡਰ ਮਿਲਟਰੀ ਐਡਵੋਕੇਟ ਐਵਾਰਡ’ ਨਾਲੇ ਸਨਮਾਨੇ ਜਾਣ ’ਤੇ ਵੀ ਖੁਸ਼ੀ ਪ੍ਰਗਟ ਕੀਤੀ।
.jpg)

.jpg)


.jpg)
.jpg)
.jpg)
.jpg)


.jpg)

.jpg)



.jpg)
.jpg)