ਅਲਬਰਟਾ ਵੱਲੋਂ ਕੈਨੇਡਾ ਤੋਂ ਜੁਦਾ ਹੋਣ ਦੀ ਤਜਵੀਜ਼ ਖ਼ਾਰਜ
ਅਲਬਰਟਾ ਵੱਲੋਂ ਕੈਨੇਡਾ ਤੋਂ ਜੁਦਾ ਹੋਣ ਦੀ ਤਜਵੀਜ਼ ਖ਼ਾਰਜ
ਲਗਪਗ 76 ਫ਼ੀਸਦ ਵੋਟਰਾਂ ਨੇ ਕੈਨੇਡਾ ਵਿੱਚ ਹੀ ਰਹਿਣ ਦੇ ਹੱਕ ’ਚ ਵੋਟ ਪਾਈ ਰਾਇਸ਼ੁਮਾਰੀ ਬਾਰੇ ਰਿਪੋਰਟਾਂ ਦੇਖਦੇ ਹੋਏ ਲੋਕ। -ਫੋਟੋ: ਰਾਇਟਰਜ਼ ਤੇਲ ਸਰੋਤਾਂ ਨਾਲ ਭਰਪੂਰ ਕੈਨੇਡਾ ਦੇ ਅਲਬਰਟਾ ਸੂਬੇ ਦੇ ਵੋਟਰਾਂ ਨੇ ਦੇਸ਼ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਤਜਵੀਜ਼ ਨੂੰ ਖ਼ਾਰਜ ਕਰ ਦਿੱਤਾ ਹੈ। ਮੰਗਲਵਾਰ ਤੜਕੇ ਆਏ ਨਤੀਜਿਆਂ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਕੈਨੇਡਾ ਦੀ ਏਕਤਾ ਦੇ ਹਮਾਇਤੀਆਂ ਨੂੰ ਜਿੱਤ ਮਿਲੀ ਹੈ। ਇਹ ਰਾਇਸ਼ੁਮਾਰੀ ਅਜਿਹੇ ਸਮੇਂ ਹੋਈ ਹੈ ਜਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਖ਼ਿਲਾਫ਼ ਵਪਾਰ ਯੁੱਧ ਛੇੜਿਆ ਹੋਇਆ ਹੈ। ਉਹ ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣ ਦੀਆਂ ਧਮਕੀਆਂ ਵੀ ਦਿੰਦੇ ਰਹੇ ਹਨ। ਇਹ ਰਾਇਸ਼ੁਮਾਰੀ ਸਿੱਧੇ ਤੌਰ ’ਤੇ ਆਜ਼ਾਦੀ ਦੇ ਮੁੱਦੇ ਉਤੇ ਨਹੀਂ ਸੀ ਬਲਕਿ ਇਸ ਦੇ ਜ਼ਰੀਏ ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਬਾਰੇ ਭਵਿੱਖ ’ਚ ਹੋਰ ਵੋਟਿੰਗ ਵਾਲੇ ਪਾਸੇ ਅੱਗੇ ਵਧਿਆ ਜਾਣਾ ਸੀ। 15 ਲੱਖ ਤੋਂ ਵੱਧ ਵੋਟਾਂ ਦੀ ਗਿਣਤੀ ਤੋਂ ਬਾਅਦ ਕਰੀਬ 76 ਫ਼ੀਸਦ ਵੋਟਰਾਂ ਨੇ ਕੈਨੇਡਾ ਦੇ ਨਾਲ ਜੁੜੇ ਰਹਿਣ ਲਈ ਵੋਟ ਪਾਈ, ਜਦਕਿ 23 ਫ਼ੀਸਦ ਨੇ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਹਮਾਇਤ ਕੀਤੀ। ਦੁਨੀਆ ਦੇ ਚੌਥੇ ਸਭ ਤੋਂ ਵੱਡੇ ਤੇਲ ਭੰਡਾਰ ਵਾਲੇ ਅਲਬਰਟਾ ਵਿੱਚ ਲੰਮੇ ਸਮੇਂ ਤੋਂ ਫੈਡਰਲ ਸਰਕਾਰ ਪ੍ਰਤੀ ਨਾਰਾਜ਼ਗੀ ਰਹੀ ਹੈ। ਕਾਰਨੀ ਨੇ ਕਿਹਾ, ‘‘ਅਲਬਰਟਾ ਵਾਸੀਆਂ ਨੇ ਸਪੱਸ਼ਟ ਚੋਣ ਕੀਤੀ ਹੈ, ਉਨ੍ਹਾਂ ਏਕਾ ਚੁਣਿਆ ਹੈ, ਤਾਂ ਕਿ ਮਿਲ-ਜੁਲ ਕੇ ਭਵਿੱਖ ਦੀ ਉਸਾਰੀ ਹੋ ਸਕੇ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਤੀਜੇ ਕੈਨੇਡੀਅਨ ਲੋਕਾਂ ਨੂੰ ਅੱਗੇ ਵਧਣ ਦੀ ਖੁੱਲ੍ਹ ਦੇਣਗੇ। ਇਸ ਨਾਲ ਅਲਬਰਟਾ ਨੂੰ ਕੇਂਦਰ ਵਿੱਚ ਰੱਖ ਕੇ ਕੈਨੇਡਾ ਨੂੰ ਆਲਮੀ ਊਰਜਾ ਸਪਲਾਈ ਦਾ ਕੇਂਦਰ ਬਣਾਇਆ ਜਾ ਸਕੇਗਾ। -ਏਪੀ

.jpg)
.jpg)



.jpg)
.jpg)
.jpg)



.jpg)
.jpg)

.jpg)

.jpg)