United Nations ’ਚ ਭਾਰਤ ਦੀ ‘ਮਾੜੀ ਤਸਵੀਰ’ ਪੇਸ਼ ਕਰਨ ਦਾ ਵਿਰੋਧ
United Nations ’ਚ ਭਾਰਤ ਦੀ ‘ਮਾੜੀ ਤਸਵੀਰ’ ਪੇਸ਼ ਕਰਨ ਦਾ ਵਿਰੋਧ
ਮਨੁੱਖੀ ਹੱਕਾਂ ਨੂੰ ਸਿਆਸੀ ਦਬਾਅ ਦੇ ਹਥਿਆਰ ਵਜੋਂ ਵਰਤਣ ਤੋਂ ਵਰਜਿਆ ਵਿਦੇਸ਼ ਮਤਰਾਲੇ ਦੀ ਉਪ ਸਕੱਤਰ ਬਰਖਾ ਤਮਰਾਕਰ।ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਮਨੁੱਖੀ ਹੱਕਾਂ ਦੀ ਵਰਤੋਂ ਸਿਆਸੀ ਦਬਾਅ ਪਾਉਣ ਜਾਂ ਦੇਸ਼ਾਂ ਨੂੰ ਚੋਣਵੇਂ ਢੰਗ ਨਾਲ ਨਿਸ਼ਾਨਾ ਬਣਾਉਣ ਦੇ ਸਾਧਨ ਵਜੋਂ ਨਾ ਕੀਤੀ ਜਾਵੇ। ਭਾਰਤ ਨੇ ਉਨ੍ਹਾਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਜਿਨ੍ਹਾਂ ਰਾਹੀਂ ਦੋਸ਼ਾਂ ਅਤੇ ਅਧੂਰੇ ਅੰਕੜਿਆਂ ਨੂੰ ਆਧਾਰ ਬਣਾ ਕੇ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦੀ ‘ਨਾਂਹਪੱਖੀ ਤਸਵੀਰ’ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ’ਚ ਉਪ ਸਕੱਤਰ ਬਰਖਾ ਤਾਮਰਾਕਰ ਨੇ ਕਿਹਾ, ‘‘ਭਾਰਤ ਕੌਮਾਂਤਰੀ ਮਨੁੱਖੀ ਅਧਿਕਾਰ ਚੌਖਟਿਆਂ ਨਾਲ ਜੁੜਿਆ ਹੋਇਆ ਹੈ, ਪਰ ਅਜਿਹੀ ਸਾਂਝ ਗੱਲਬਾਤ, ਸਲਾਹ-ਮਸ਼ਵਰੇ ਅਤੇ ਸਹਿਯੋਗ ’ਤੇ ਆਧਾਰਤ ਹੋਣੀ ਚਾਹੀਦੀ ਹੈ, ਜਿਸ ਵਿੱਚ ਪੱਖਪਾਤ ਰਹਿਤ ਪਹੁੰਚ ਅਤੇ ਪਾਰਦਰਸ਼ਤਾ ਮੁੱਖ ਸਿਧਾਂਤ ਹੋਣ।’’ ਤਾਮਰਾਕਰ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੀ ਤੀਜੀ ਕਮੇਟੀ ਵਿੱਚ ‘ਜਬਰੀ ਲਾਪਤਾ ਕੀਤੇ ਜਾਣ ਦੇ ਮਾਮਲਿਆਂ ਬਾਰੇ ਕਾਰਜ ਸਮੂਹ’ ਨਾਲ ਸਬੰਧਤ ਏਜੰਡੇ ’ਤੇ ਭਾਰਤ ਦਾ ਪੱਖ ਰੱਖ ਰਹੀ ਸੀ। ਮਨੁੱਖੀ ਅਧਿਕਾਰਾਂ ਦੀ ਵਰਤੋਂ ਸਿਆਸੀ ਦਬਾਅ ਪਾਉਣ ਜਾਂ ਦੇਸ਼ਾਂ ਨੂੰ ਚੋਣਵੇਂ ਢੰਗ ਨਾਲ ਨਿਸ਼ਾਨਾ ਬਣਾਉਣ ਦੇ ਸਾਧਨ ਵਜੋਂ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ, ‘‘ਅਸੀਂ ਵਫ਼ਦਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਰਿਪੋਰਟ ਦਾ ਹਵਾਲਾ ਇਮਾਨਦਾਰੀ ਨਾਲ ਦੇਣ; ਮਾਨਵਤਾਵਾਦੀ ਪੱਧਰ ’ਤੇ ਕੀਤੀ ਗਈ ਗੱਲਬਾਤ ਨੂੰ ਕਿਸੇ ਅੰਤਿਮ ਫ਼ੈਸਲੇ ਜਾਂ ਫ਼ੈਸਲੇ-ਸੁਣਾਉਣ ਵਾਲੇ ਹੁਕਮ ਦਾ ਰੂਪ ਨਾ ਦੇਣ।’’

.jpg)
.jpg)



.jpg)
.jpg)
.jpg)



.jpg)
.jpg)

.jpg)

.jpg)