ਟਰੰਪ ਦੀ ਉਮੀਦਵਾਰੀ ਬਾਰੇ ਐਲਨ ਮਸਕ ਤੇ ਪੂੰਜੀਪਤੀ ਖੋਸਲਾ ਆਹਮੋ ਸਾਹਮਣੇ

ਟਰੰਪ ਦੀ ਉਮੀਦਵਾਰੀ ਬਾਰੇ ਐਲਨ ਮਸਕ ਤੇ ਪੂੰਜੀਪਤੀ ਖੋਸਲਾ ਆਹਮੋ ਸਾਹਮਣੇ

ਖੋਸਲਾ ਨੇ ਕਮੀਆਂ ਅਤੇ ਮਸਕ ਨੇ ਖੂਬੀਆਂ ਗਿਣਾਈਆਂ

ਨਿਊ ਯਾਰਕ,(ਇੰਡੋਂ ਕਨੇਡੀਅਨ ਟਾਇਮਜ਼)- ਟੈੱਕ ਅਰਬਪਤੀ ਐਲਨ ਮਸਕ ਤੇ ਭਾਰਤੀ ਅਮਰੀਕੀ ਪੂੰਜੀਪਤੀ ਵਿਨੋਦ ਖੋਸਲਾ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੋਨਲਡ ਟਰੰਪ ਦੀ ਉਮੀਦਵਾਰੀ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਏ ਹਨ। ਟਰੰਪ (78) ਨੇ ਲਗਾਤਾਰ ਤੀਜੀ ਵਾਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਲਈ ਵੀਰਵਾਰ ਰਾਤ ਨੂੰ ਪਾਰਟੀ ਦੀ ਨਾਮਜ਼ਦਗੀ ਸਵੀਕਾਰ ਕਰ ਲਈ ਸੀ। ਉਧਰ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੇ ਲੰਘੇ ਦਿਨ ਅਗਾਮੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਵਜੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਪਿਛਲੇ ਮਹੀਨੇ ਰਿਪਬਲਿਕਨ ਉਮੀਦਵਾਰ ਟਰੰਪ ਨਾਲ ਬਹਿਸ ਦੌਰਾਨ ਢਿੱਲੀ ਕਾਰਗੁਜ਼ਾਰੀ ਮਗਰੋਂ ਬਾਇਡਨ ’ਤੇ ਖਾਸਾ ਦਬਾਅ ਸੀ। ਬਾਇਡਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਨਵੇਂ ਡੈਮੋਕਰੈਟਿਕ ਉਮੀਦਵਾਰ ਵਜੋਂ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਮ ਦੀ ਤਾਈਦ ਕੀਤੀ ਹੈ।

ad