ਗੁਰਪਤਵੰਤ ਪੰਨੂ ਦੀ ਮੌਜੂਦਗੀ ਦਾ ਮਸਲਾ ਅਮਰੀਕਾ ਨਾਲ ਵਿਚਾਰਾਂਗੇ: ਜੈਸਵਾਲ
ਟਰੰਪ ਦਾ ਹਲਫ਼ਦਾਰੀ ਸਮਾਗਮ
* ਯੂਕੇ ’ਚ ਫ਼ਿਲਮ ‘ਐਮਰਜੈਂਸੀ’ ਦੀ ਸਕਰੀਨਿੰਗ ’ਚ ਅੜਿੱਕਾ ਡਾਹੁਣ ’ਤੇ ਇਤਰਾਜ਼ ਜਤਾਇਆ
ਨਵੀਂ ਦਿੱਲੀ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਲਫ਼ਦਾਰੀ ਸਮਾਗਮ ਵਿਚ ਖਾਲਿਸਤਾਨੀ ਦਹਿਸ਼ਤਗਰਦ ਤੇ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਮੌਜੂਦਗੀ ਦੇ ਹਵਾਲੇ ਨਾਲ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਉਹ ਭਾਰਤ ਵਿਰੋਧੀ ਸਰਗਰਮੀਆਂ ਨਾਲ ਜੁੜੇ ਮੁੱਦੇ ਨੂੰ ਪਹਿਲਾਂ ਵੀ ਅਮਰੀਕੀ ਸਰਕਾਰ ਕੋਲ ਰੱਖਦੇ ਰਹੇ ਹਨ ਤੇ ਅੱਗੋਂ ਵੀ ਇਹ ਅਮਲ ਜਾਰੀ ਰਹੇਗਾ। ਦੱਸ ਦੇਈਏ ਕਿ ਉਪਰੋਕਤ ਸਮਾਗਮ ਵਿਚ ਪੰਨੂ ਦੀ ਮੌਜੂਦਗੀ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਵਾਇਰਲ ਵੀਡੀਓ ਵਿਚ ਪੰਨੂ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦਾ ਨਜ਼ਰ ਆ ਰਿਹਾ ਹੈ।
ਜੈਸਵਾਲ ਨੇ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ, ‘‘ਜਦੋਂ ਕਦੇ ਵੀ ਭਾਰਤ ਵਿਰੋਧੀ ਸਰਗਰਮੀ ਹੋਈ ਹੈ, ਅਸੀਂ ਇਹ ਮੁੱਦਾ ਅਮਰੀਕੀ ਸਰਕਾਰ ਨਾਲ ਵਿਚਾਰਿਆ ਹੈ। ਅਸੀਂ ਅੱਗੋਂ ਵੀ ਅਮਰੀਕੀ ਸਰਕਾਰ ਨਾਲ ਅਜਿਹੇ ਮੁੱਦੇ ਵਿਚਾਰਦੇ ਰਹਾਂਗੇ, ਜਿਨ੍ਹਾਂ ਦਾ ਸਿੱਧਾ ਸਾਡੀ ਸੁਰੱਖਿਆ ’ਤੇ ਅਸਰ ਪੈਂਦਾ ਹੈ।’’
ਇਕ ਹੋਰ ਸਵਾਲ ਦੇ ਜਵਾਬ ਵਿਚ ਜੈਸਵਾਲ ਨੇ ਯੂਕੇ ਵਿਚ ਫ਼ਿਲਮ ‘ਐਮਰਜੈਂਸੀ’ ਦੀ ਸਕਰੀਨਿੰਗ ਰੋਕਣ ਸਬੰਧੀ ਰਿਪੋਰਟਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਚੋਣਵੇਂ ਰੂਪ ਵਿਚ ਲਾਗੂ ਨਹੀਂ ਕੀਤਾ ਜਾ ਸਕਦਾ।’’ ਉਨ੍ਹਾਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਅਗਾਮੀ ਚੀਨ ਫੇਰੀ ਤੇ ਬੰਗਲਾਦੇਸ਼ ਨਾਲ ਜੁੜੇ ਮਸਲਿਆਂ ਬਾਰੇ ਵੀ ਟਿੱਪਣੀ ਕੀਤੀ। ਜੈਸਵਾਲ ਨੇ ਕਿਹਾ ਕਿ ਉਨ੍ਹਾਂ ਯੂਕੇ ਵਿਚ ਫ਼ਿਲਮ ਐਮਰਜੈਂਸੀ ਦੀ ਸਕਰੀਨਿੰਗ ’ਚ ਅੜਿੱਕੇ ਡਾਹੁਣ ਸਬੰਧੀ ਰਿਪੋਰਟਾਂ ਦੇਖੀਆਂ ਹਨ। ਉਨ੍ਹਾਂ ਕਿਹਾ ਕਿ ਸਬੰਧਤ ਵਿਅਕਤੀਆਂ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ।
.jpg)

.jpg)


.jpg)
.jpg)
.jpg)
.jpg)


.jpg)

.jpg)



.jpg)
.jpg)