ਓਸਤ੍ਰਾਵਾ ਗੋਲਡਨ ਸਪਾਈਕ ’ਚ ਹਿੱਸਾ ਨਹੀਂ ਲਵੇਗਾ ਨੀਰਜ ਚੋਪੜਾ

ਓਸਤ੍ਰਾਵਾ ਗੋਲਡਨ ਸਪਾਈਕ ’ਚ ਹਿੱਸਾ ਨਹੀਂ ਲਵੇਗਾ ਨੀਰਜ ਚੋਪੜਾ

(ਇੰਡੋ ਕਨੇਡੀਅਨ ਟਾਇਮਜ਼)-ਨਵੀਂ ਦਿੱਲੀ: ਓਲੰਪਿਕ ਸੋਨ ਤਗਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਅੱਜ ਸਪੱਸ਼ਟ ਕੀਤਾ ਕਿ ਉਹ ਜ਼ਖਮੀ ਨਹੀਂ ਹੈ ਪਰ ਉਹ ਚੈੱਕ ਗਣਰਾਜ ਵਿੱਚ 28 ਮਈ ਨੂੰ ਹੋਣ ਵਾਲੇ ਓਸਤ੍ਰਾਵਾ ਗੋਲਡਨ ਸਪਾਈਕ 2024 ’ਚ ਹਿੱਸਾ ਨਹੀਂ ਲਵੇਗਾ। ਚੋਪੜਾ ਨੇ ਕਿਹਾ ਕਿ ਉਹ ਓਲੰਪਿਕ ਵਾਲੇ ਸਾਲ ’ਚ ਕੋਈ ਜੋਖਮ ਨਹੀਂ ਲੈਣਾ ਚਾਹੁੰਦਾ। ਇਸ ਲਈ ਉਹ ਇਹ ਟੂਰਨਾਮੈਂਟ ਨਹੀਂ ਖੇਡੇਗਾ। ਉਸ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਹਾਲ ਹੀ ਦੇ ਇੱਕ ਥ੍ਰੋਅ ਸੈਸ਼ਨ ਵਿੱਚ ਮੇਰੀ ਮਾਸਪੇਸ਼ੀ ਵਿੱਚ ‘ਕੁਝ ਮਹਿਸੂਸ’ ਹੋਣ ਤੋਂ ਬਾਅਦ ਮੈਂ ਓਸਤ੍ਰਾਵਾ ਵਿੱਚ ਨਾ ਖੇਡਣ ਦਾ ਫੈਸਲਾ ਲਿਆ ਹੈ।’’

sant sagar