ਮੋਦੀ ਨੇ ਵਿਵੇਕਾਨੰਦ ਮੈਮੋਰੀਅਲ ’ਚ ਸੂਰਜ ਨੂੰ ਅਰਘ ਦਿੱਤਾ

ਕੰਨਿਆਕੁਮਾਰੀ -(ਇੰਡੋ ਕਨੇਡੀਅਨ ਟਾਇਮਜ਼)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਵਿਵੇਕਾਨੰਦ ਰੌਕ ਮੈਮੋਰੀਅਲ ’ਚ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ। ਮੋਦੀ ਦੋ ਦਿਨ ਦੀ ਧਿਆਨ ਸਾਧਨਾ ਲਈ ਰੌਕ ਮੈਮੋਰੀਅਲ ਪਹੁੰਚੇ ਹੋਏ ਹਨ। ਸੂਰਜ ਨੂੰ ਅਰਘ ਦੇਣਾ ਧਾਰਮਿਕ ਅਭਿਆਸ ਨਾਲ ਜੁੜੀ ਇੱਕ ਰਵਾਇਤ ਹੈ ਜਿਸ ਵਿੱਚ ਭਗਵਾਨ ਸੂਰਜ ਨੂੰ ਜਲ ਚੜ੍ਹਾ ਕੇ ਉਨ੍ਹਾਂ ਨੂੰ ਨਮਨ ਕੀਤਾ ਜਾਂਦਾ ਹੈ। ਭਾਜਪਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਉਤੇ ਇੱਕ ਸੰਖੇਪ ਵੀਡੀਓ ਵੀ ਪੋਸਟ ਕੀਤੀ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਸੂਰਜ ਨੂੰ ਜਲ ਚੜ੍ਹਾਉਂਦੇ ਅਤੇ ਮਾਲਾ ਜਪਦੇ ਹੋਏ ਨਜ਼ਰ ਆ ਰਹੇ ਹਨ। ਭਾਜਪਾ ਨੇ ਪ੍ਰਧਾਨ ਮੰਤਰੀ ਦੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਜਿਨ੍ਹਾਂ ’ਚ ਉਹ ਭਗਵਾ ਕੁੜਤਾ, ਸ਼ਾਲ ਤੇ ਧੋਤੀ ਪਹਿਨੀਂ ਤੇ ਧਿਆਨ ਲਗਾ ਕੇ ਬੈਠੇ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਕਾਂਗਰਸ ਦੀ ਤਾਮਿਲ ਨਾਡੂ ਇਕਾਈ ਦੇ ਪ੍ਰਧਾਨ ਕੇ ਸੇਲਵਾਪੇਰੂੰਥਾਗਈ ਨੇ ਐਕਸ ’ਤੇ ਪੋਸਟ ਪਾ ਕੇ ਮੋਦੀ ਦੀਆਂ ਵੀਡੀਓਜ਼ ਤੇ ਤਸਵੀਰਾਂ ਜਾਰੀ ਕਰਨ ਲਈ ਭਾਜਪਾ ’ਤੇ ਤਨਜ਼ ਕੱਸਿਆ। ਉਨ੍ਹਾਂ ਕਿਹਾ, ‘ਕਿੰਨੀਆਂ ਥਾਵਾਂ ’ਤੇ ਕਿੰਨੇ ਵੀਡੀਓਗ੍ਰਾਫ਼ਰ ਖੜ੍ਹੇ ਸਨ! ਸਵਾਮੀ ਵਿਵੇਕਾਨੰਦ ਮੌਨ ਹਨ।’

sant sagar