ਸਰਕਾਰ ਕਿਸਾਨਾਂ ਲਈ ਇੱਕ ਕਦਮ ਅੱਗੇ ਵਧਣ ਲਈ ਤਿਆਰ: ਪ੍ਰਧਾਨ ਮੰਤਰੀ

ਸਰਕਾਰ ਕਿਸਾਨਾਂ ਲਈ ਇੱਕ ਕਦਮ ਅੱਗੇ ਵਧਣ ਲਈ ਤਿਆਰ: ਪ੍ਰਧਾਨ ਮੰਤਰੀ

(ਇੰਡੋ ਕਨੇਡੀਅਨ ਟਾਇਮਜ਼)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਖੇਤੀ ਪ੍ਰਧਾਨ ਉੱਤਰੀ ਸੂਬੇ ਪੰਜਾਬ ਦੇ ਚੋਣ ਨਤੀਜੇ ਸਭ ਨੂੰ ਹੈਰਾਨ ਕਰ ਦੇਣਗੇ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਲਈ ਇੱਕ ਕਦਮ ਅੱਗੇ ਵਧਣ ਦੀ ਚਾਹਵਾਨ ਹੈ। ਪੰਜਾਬ ’ਚ ਲੋਕ ਸਭਾ ਚੋਣਾਂ ਦੇ ਅੰਤਿਮ ਗੇੜ ਦੌਰਾਨ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ, ਜਿਸ ਵਿੱਚ ਹੁਣ ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ।

ਪ੍ਰਧਾਨ ਮੰਤਰੀ ਨੇ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ‘ਦਿ ਟ੍ਰਿਬਿਊਨ’ ਦੇ ਇਕ ਸਵਾਲ ਨੂੰ ‘ਬਹੁਤ ਅਹਿਮ’ ਕਰਾਰ ਦਿੱਤਾ ਅਤੇ ਕਿਹਾ ਕਿ ਐੱਨਡੀਏ ਦੇ ਦਸ ਸਾਲਾਂ ਦੇ ਸ਼ਾਸਨ ਦੌਰਾਨ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਅਧੀਨ ਆਉਂਦੀਆਂ ਫ਼ਸਲਾਂ ਦਾ ਭਾਅ ਤੇ ਝਾੜ ਵਧਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ‘‘ਕਿਸਾਨਾਂ ਲਈ ਇੱਕ ਕਦਮ ਅੱਗੇ ਵਧਣ ਦੀ ਇੱਛੁਕ ਹੈ।’’

ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਚੋਣਾਂ ’ਚ ਭਾਜਪਾ ਉਮੀਦਵਾਰਾਂ ਨੂੰ ਪ੍ਰਚਾਰ ਤੋਂ ਰੋਕ ਰਹੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਇੱਛੁਕ ਕਿਸਾਨ ਫਸਲੀ ਵਿਭਿੰਨਤਾ ਅਪਣਾਉਣ ਅਤੇ ਉਨ੍ਹਾਂ ਨੂੰ ਲੋੜੀਂਦੀ ਵਿੱਤੀ ਮਦਦ ਅਤੇ ਬੀਮਾ ਕਵਰ ਦਿੱਤਾ ਜਾਵੇ। ਅਤੀਤ ’ਚ ਹੋਰ ਪਾਰਟੀਆਂ ਵੀ ਫਸਲੀ ਵਿਭਿੰਨਤਾ ਦੇ ਵਿਚਾਰ ਦੀ ਹਮਾਇਤ ਕਰਦੀਆਂ ਰਹੀਆਂ ਹਨ। ਹਾਲਾਂਕਿ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਨੇ ਇਸ ਤੋਂ ਪੈਰ ਪਿੱਛਾਂਹ ਖਿੱਚ ਲਏ ਪਰ ਰਾਜਨੀਤੀ ਦੀ ਕੀਮਤ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਭਵਿੱਖ ਤੋਂ ਹਟ ਕੇ ਕੁਝ ਹੋਰ ਹੋਣੀ ਚਾਹੀਦੀ ਹੈ। ਐੱਮਐੱਸਪੀ ਕਿਤੇ ਨਹੀਂ ਜਾ ਰਹੀ ਹੈ।’’ ਪੰਜਾਬ ’ਚ ਚੋਣਾਂ ਦੀ ਸਥਿਤੀ ਬਾਰੇ ਪ੍ਰਧਾਨ ਮੰਤਰੀ ਨੇ ਆਖਿਆ, ‘‘ਪੰਜਾਬ ਦੇ ਲੋਕਾਂ ਦੇ ਰੌਂਅ ਤੇ ਨਤੀਜੇ ਆਉਣ ਵਾਲੇ ਦਿਨਾਂ ’ਚ ਸਾਰਿਆਂ ਨੂੰ ਹੈਰਾਨ ਕਰ ਦੇਣਗੇ।’’ ਪੰਜਾਬ ਤੇ ਹਰਿਆਣਾ ਸਣੇ ਅੱਠ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਤਹਿਤ 1 ਜੂਨ ਨੂੰ ਹੋਣ ਵਾਲੇ ਮਤਦਾਨ ਤੋਂ ਪਹਿਲਾਂ ਅੱਜ ‘ਦਿ ਟ੍ਰਿਬਿਊਨ’ ਨਾਲ ਇੱਕ ਇੰਟਰਵਿਊ ’ਚ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ, ‘‘ਨਤੀਜੇ ਤੁਹਾਨੂੰ ਹੈਰਾਨ ਕਰ ਦੇਣਗੇ ਪਰ ਯਾਦ ਰੱਖਣਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਭਾਜਪਾ ਪੰਜਾਬ ’ਚ ਲਗਾਤਾਰ ਵਧ ਰਹੀ ਹੈ।

sant sagar