ਮਿਆਂਮਾਰ ਵਿੱਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 694 ਹੋਈ , 1,670 ਜ਼ਖਮੀ

ਮਿਆਂਮਾਰ,(ਇੰਡੋ ਕਨੇਡੀਅਨ ਟਾਇਮਜ਼)- ਮਿਆਂਮਾਰ ਵਿਚ ਬੀਤੇ ਦਿਨ ਆਏ ਇਕ ਸ਼ਕਤੀਸ਼ਾਲੀ ਭੂਚਾਲ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵਧਕੇ 694 ਹੋ ਗਈ ਹੈ। ਇਸ ਤੋਂ ਇਲਾਵਾ 1,670 ਜ਼ਖਮੀ ਹੋਏ ਹਨ। ਏਐੱਫਪੀ ਨੇ ਸ਼ਨਿੱਚਰਵਾਰ ਨੂੰ ਦੇਸ਼ ਦੇ ਫੌਜੀ ਜੁੰਟਾ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ। ਮਿਆਂਮਾਰ ਦੀ ਜੁੰਟਾ ਦੇ ਬੁਲਾਰੇ ਨਾਲ ਰਾਇਟਰਜ਼ ਤੁਰੰਤ ਸੰਪਰਕ ਨਹੀਂ ਕਰ ਸਕਿਆ।