ਅਮਰੀਕਾ ਦੇ ਟੈਕਸਾਸ ਚ ਕੋਰੋਨਾ ਪੀੜਤਾਂ ਦੀ ਗਿਣਤੀ 5 ਲੱਖ ਤੋਂ ਪਾਰ

ਅਮਰੀਕਾ ਦੇ ਟੈਕਸਾਸ ਚ ਕੋਰੋਨਾ ਪੀੜਤਾਂ ਦੀ ਗਿਣਤੀ 5 ਲੱਖ ਤੋਂ ਪਾਰ

ਹਿਊਸਟਨ- ਅਮਰੀਕਾ ਦੇ ਟੈਕਸਾਸ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਦੇ ਬਾਅਦ ਕੁੱਲ ਪੀੜਤਾਂ ਦੀ ਗਿਣਤੀ 5 ਲੱਖ ਨੂੰ ਪਾਰ ਕਰ ਗਈ ਹੈ। ਟੈਕਸਾਸ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਮੁਤਾਬਕ ਸੋਮਵਾਰ ਨੂੰ 8,913 ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਮੰਗਲਵਾਰ ਨੂੰ ਟੈਕਸਾਸ ਵਿਚ ਕੋਰੋਨਾ ਦੇ 5,00620 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। 
ਉੱਥੇ ਹੀ, ਟੈਕਸਾਸ ਵਿਚ ਹੁਣ ਤੱਕ 8,710 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਅਧਿਕਾਰਕ ਅੰਕੜਿਆਂ ਮੁਤਾਬਕ 10 ਅਗਸਤ ਤੱਕ ਹਸਪਤਾਲ ਵਿਚ 7,304 ਲੋਕ ਭਰਤੀ ਹਨ ਅਤੇ ਇਨ੍ਹਾਂ ਦੀ ਗਿਣਤੀ ਵਿਚ ਜੁਲਾਈ ਦੇ ਬਾਅਦ ਹੁਣ ਜਾ ਕੇ ਸਭ ਤੋਂ ਘੱਟ ਭਰਤੀ ਮਰੀਜ਼ਾਂ ਦੀ ਗਿਣਤੀ ਦਰਜ ਕੀਤੀ ਗਈ ਹੈ। ਅੰਕੜੇ ਹਾਲਾਂਕਿ ਪਹਿਲਾਂ ਤੋਂ ਬਿਹਤਰ ਦਿਖਾਈ ਦੇ ਰਹੇ ਹਨ ਪਰ ਟੈਕਸਾਸ ਦੇ ਗਵਰਨਰ ਗ੍ਰੇਗ ਐਬਾਟ ਨੇ ਮੰਗਲਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮਹਾਮਾਰੀ ਹੁਣ ਸੂਬੇ ਤੋਂ ਗਈ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਹੁਣ ਵੀ ਇਸ ਖੇਤਰ ਅਤੇ ਪੂਰੇ ਦੇਸ਼ ਵਿਚ ਫੈਲ ਸਕਦਾ ਹੈ ਜਿਵੇਂ ਕਿ ਜੁਲਾਈ ਵਿਚ ਫੈਲਿਆ ਸੀ। 

ad