ਮਾਸਕੋ ਦੇ ਰਿਹਾਇਸ਼ੀ ਇਲਾਕੇ ’ਚ ਧਮਾਕਾ; ਇੱਕ ਹਲਾਕ, ਚਾਰ ਜ਼ਖ਼ਮੀ

ਮਾਸਕੋ ਦੇ ਰਿਹਾਇਸ਼ੀ ਇਲਾਕੇ ’ਚ ਧਮਾਕਾ; ਇੱਕ ਹਲਾਕ, ਚਾਰ ਜ਼ਖ਼ਮੀ

ਮਾਸਕੋ,(ਇੰਡੋ ਕਨੇਡੀਅਨ ਟਾਇਮਜ਼)- ਮਾਸਕੋ ਦੇ ਇੱਕ ਮਹਿੰਗੇ ਰਿਹਾਇਸ਼ੀ ਬਲਾਕ ’ਚ ਅੱਜ ਸਵੇਰੇ ਹੋਏ ਧਮਾਕੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ’ਚ ਦਿੱਤੀ ਗਈ ਹੈ। ਇਸ ਧਮਾਕੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ਆਰਆਈਏ ਨੋਵੋਸਤੀ ਨੇ ਦੱਸਿਆ ਕਿ ਇਸ ਘਟਨਾ ’ਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ’ਚ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ ਪਰ ਉਨ੍ਹਾਂ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਰੂਸ ਵੱਲੋਂ ਜਾਰੀ ਕੀਤੀ ਗਈ ਫੁਟੇਜ ’ਚ ਇੱਕ ਇਮਾਰਤ ਦੇ ਕੱਚ ਦੇ ਦਰਵਾਜ਼ੇ ਤੇ ਛੱਤਾਂ ਨੁਕਸਾਨੀਆਂ ਹੋਈਆਂ ਦਿਖ ਰਹੀਆਂ ਹਨ।

sant sagar