ਪੂਤਿਨ ਅਤੇ ਸ਼ੀ ਜਿਨਪਿੰਗ ਵੱਲੋਂ ਬਹੁ-ਧਰੁਵੀ ਆਲਮੀ ਪ੍ਰਬੰਧ ’ਤੇ ਚਰਚਾ

ਪੂਤਿਨ ਅਤੇ ਸ਼ੀ ਜਿਨਪਿੰਗ ਵੱਲੋਂ ਬਹੁ-ਧਰੁਵੀ ਆਲਮੀ ਪ੍ਰਬੰਧ ’ਤੇ ਚਰਚਾ

ਦੋਵਾਂ ਆਗੂਆਂ ਨੇ ਕੀਤੀ ਗੱਲਬਾਤ

ਮਾਸਕੋ,(ਇੰਡੋ ਕਨੇਡੀਅਨ ਟਾਇਮਜ਼)- ਡੋਨਲਡ ਟਰੰਪ ਵੱਲੋਂ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਇੱਕ ਦਿਨ ਮਗਰੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਅੱਜ ਫੋਨ ’ਤੇ ਗੱਲਬਾਤ ਕੀਤੀ ਤੇ ਦੋਵਾਂ ਮੁਲਕਾਂ ਦੇ ਸਬੰਧ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਕੁਝ ਸਮੇਂ ਦੌਰਾਨ ਦੋਵਾਂ ਆਗੂਆਂ ਦੇ ਨਿੱਜੀ ਸਬੰਧ ਕਾਫ਼ੀ ਚੰਗੇ ਹੋ ਗਏ ਹਨ ਜਿਸ ਨੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ’ਚ ਮਜ਼ਬੂਤੀ ਲਿਆਉਣ ’ਚ ਕਾਫ਼ੀ ਮਦਦ ਕੀਤੀ ਹੈ। ਦਰਅਸਲ, ਰੂਸ ’ਤੇ ਪੱਛਮੀ ਮੁਲਕਾਂ ਵੱਲੋਂ ਲੱਗੀਆਂ ਪਾਬੰਦੀਆਂ ਦਰਮਿਆਨ ਜਿੱਥੇ ਚੀਨ, ਰੂਸ ਦੇ ਤੇਲ ਅਤੇ ਗੈਸ ਦਾ ਵੱਡਾ ਦਰਾਮਦਕਾਰ ਮੁਲਕ ਬਣ ਗਿਆ ਹੈ, ਉੱਥੇ ਉਹ ਰੂਸ ਨੂੰ ਮੁੱਖ ਤਕਨਾਲੋਜੀਆਂ ਵੀ ਮੁਹੱਈਆ ਕਰਵਾ ਰਿਹਾ ਹੈ। ਰੂਸ ਦੇ ਸਰਕਾਰੀ ਟੀਵੀ ਵੱਲੋਂ ਪ੍ਰਸਾਰਿਤ ਖ਼ਬਰ ਮੁਤਾਬਕ ਸ੍ਰੀ ਪੂਤਿਨ ਨੇ ਕਿਹਾ,‘ਅਸੀਂ ਸਾਂਝੇ ਤੌਰ ’ਤੇ ਬਹੁ-ਧਰੁਵੀ ਆਲਮੀ ਪ੍ਰਬੰਧ ਦਾ ਸਮਰਥਨ ਕਰਦੇ ਹਾਂ।’

ad