ਭਾਰਤ ਵੱਲੋਂ ਰੂਸ ਦੇ ਤਿੰਨ ਖ਼ਿੱਤਿਆਂ ’ਚ ਆਪਣੇ ਨਾਗਰਿਕਾਂ ਲਈ ਸੇਧਾਂ ਜਾਰੀ

ਭਾਰਤ ਵੱਲੋਂ ਰੂਸ ਦੇ ਤਿੰਨ ਖ਼ਿੱਤਿਆਂ ’ਚ ਆਪਣੇ ਨਾਗਰਿਕਾਂ ਲਈ ਸੇਧਾਂ ਜਾਰੀ

ਮਾਸਕੋ,(ਇੰਡੋ ਕਨੇਡੀਅਨ ਟਾਇਮਜ਼)- ਭਾਰਤੀ ਸਫ਼ਾਰਤਖ਼ਾਨੇ ਨੇ ਰੂਸ ਦੇ ਬ੍ਰਿਆਂਸਕ, ਬੇਲਗ੍ਰਾਦ ਅਤੇ ਕੁਰਸਕ ਖ਼ਿੱਤਿਆਂ ਵਿਚਲੇ ਵਿਦਿਆਰਥੀਆਂ ਸਮੇਤ ਆਪਣੇ ਨਾਗਰਿਕਾਂ ਨੂੰ ਸੇਧਾਂ ਜਾਰੀ ਕੀਤੀਆਂ ਹਨ ਕਿ ਉਹ ਕੁਝ ਸਮੇਂ ਲਈ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ। ਰੂਸ ਅਤੇ ਯੂਕਰੇਨ ਵਿਚਕਾਰ ਜੰਗ ਤੇਜ਼ ਹੋਣ ਮਗਰੋਂ ਭਾਰਤੀ ਸਫ਼ਾਰਤਖਾਨੇ ਨੇ ਇਹ ਸੇਧਾਂ ਦਿੱਤੀਆਂ ਹਨ। ਯੂਕਰੇਨੀ ਫੌਜ ਵੱਲੋਂ ਭਾਰੀ ਗੋਲਾਬਾਰੀ ਮਗਰੋਂ ਰੂਸ ਦੇ ਬੇਲਗ੍ਰਾਦ ਖ਼ਿੱਤੇ ਨੇ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਉਧਰ ਕੁਰਸਕ ’ਚ ਸ਼ਨਿਚਰਵਾਰ ਨੂੰ ਹੀ ਐਮਰਜੈਂਸੀ ਐਲਾਨ ਦਿੱਤੀ ਗਈ ਸੀ। ਭਾਰਤੀ ਸਫ਼ਾਰਤਖਾਨੇ ਨੇ ਕਿਹਾ ਕਿ ਭਾਰਤੀ ਨਾਗਰਿਕ ਇਹਤਿਆਤੀ ਕਦਮ ਚੁੱਕਣ ਅਤੇ ਤਿੰਨੋਂ ਖ਼ਿੱਤਿਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨ। ਭਾਰਤੀ ਸਫ਼ਾਰਤਖਾਨੇ ਨੇ ਈਮੇਲ edul.moscow@mea.gov.in ਅਤੇ ਟੈਲੀਫੋਨ ਨੰਬਰ +79652773414 ਜਾਰੀ ਕੀਤੇ ਹਨ। 
 

sant sagar