ਯੂਕੇ ਸੜਕ ਹਾਦਸੇ ’ਚ ਭਾਰਤੀ ਵਿਦਿਆਰਥੀ ਹਲਾਕ, 4 ਜ਼ਖ਼ਮੀ
.jpg)
ਲੰਡਨ,(ਇੰਡੋ ਕਨੇਡੀਅਨ ਟਾਇਮਜ਼)- ਪੂਰਬੀ ਲੰਡਨ ਦੇ ਲੈਸਟਰਸ਼ਾਇਰ ਵਿਚ ਸੜਕ ਹਾਦਸੇ ’ਚ 32 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ, ਜਦੋਂਕਿ ਚਾਰ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਲੈਸਟਰਸ਼ਾਇਰ ਪੁਲੀਸ ਨੇ ਕਿਹਾ ਕਿ ਹਾਦਸੇ ਵਿਚ ਚਿਰੰਜੀਵੀ ਪਾਂਗੁਲੂਰੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦੋਂਕਿ ਤਿੰਨ ਹੋੋਰ ਸਹਿ-ਯਾਤਰੀਆਂ, ਜਿਨ੍ਹਾਂ ਵਿਚੋਂ ਇਕ ਮਹਿਲਾ ਤੇ ਦੋ ਪੁਰਸ਼ ਅਤੇ ਕਾਰ ਦੇ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ। ਪੁਲੀਸ ਮੁਤਾਬਕ ਹਾਦਸਾ ਮੰਗਲਵਾਰ ਸਵੇਰ ਨੂੰ ਵਾਪਰਿਆ। ਪੁਲੀਸ ਨੇ ਇਸ ਮਾਮਲੇ ਵਿਚ 27 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਹਾਲਾਂਕਿ ਮਗਰੋਂ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲੀਸ ਬਿਆਨ ਮੁਤਾਬਕ ਸਲੇਟੀ ਰੰਗ ਦੀ ਮਾਜ਼ਦਾ 3 ਤਾਮੂਰਾ ਲੈਸਟਰ ਤੋਂ ਮਾਰਕੀਟ ਹਾਰਬੋਰੋ ਵੱਲ ਜਾ ਰਹੀ ਸੀ ਕਿ ਸੜਕ ਛੱਡ ਕੇ ਇਕ ਖੱਡ ਵਿਚ ਉੱਤਰ ਗਈ। ਹਾਦਸੇ ਵਿਚ ਸ਼ਾਮਲ ਸਾਰੇ ਵਿਅਕਤੀ ਪਿੱਛੋਂ ਆਂਧਰਾ ਪ੍ਰਦੇਸ਼ ਨਾਲ ਸਬੰਧਤ ਦੱਸੇ ਜਾਂਦੇ ਹਨ।