ਕਰਨਾਲ ਦੀ ਆਦਿਤੀ ਨੂੰ ਉਭਰਦੇ ਚਿੱਤਰਕਾਰ ਦਾ ਐਵਾਰਡ

ਕਰਨਾਲ ਦੀ ਆਦਿਤੀ ਨੂੰ ਉਭਰਦੇ ਚਿੱਤਰਕਾਰ ਦਾ ਐਵਾਰਡ

ਲੰਡਨ,(ਇੰਡੋ ਕਨੇਡੀਅਨ ਟਾਇਮਜ਼)-ਹਰਿਆਣਾ ਦੇ ਕਰਨਾਲ ਦੀ ਰਹਿਣ ਵਾਲੀ ਕਲਾਕਾਰ ਨੂੰ ਲੰਡਨ ’ਚ ਵਿਕਟੋਰੀਆ ਤੇ ਐਲਬਰਟ ਅਜਾਇਬਘਰ ਦੇ ਚਿੱਤਰ ਪੁਰਸਕਾਰਾਂ ’ਚ ਉੱਭਰਦੇ ਚਿੱਤਰਕਾਰ ਵਰਗ ਦਾ ਜੇਤੂ ਐਲਾਨਿਆ ਗਿਆ ਹੈ। ਇੰਗਲੈਂਡ ਦੇ ਕੈਂਬ੍ਰਿਜ ’ਚ ਐਂਗਲੀਆ ਰਸਕਿਨ ਯੂਨੀਵਰਸਿਟੀ (ਏਆਰਯੂ) ਦੀ ਵਿਦਿਆਰਥਣ ਆਦਿਤੀ ਆਨੰਦ (25) ਨੂੰ ਹਾਲ ਹੀ ’ਚ ਸਮਾਗਮ ਦੌਰਾਨ ਉਸ ਦੀ ਕਲਾਕ੍ਰਿਤੀ ‘ਮੈਰੀਗੋਲਡਜ਼’ ਲਈ ਸਨਮਾਨਿਆ ਗਿਆ। ਇਹ ਕਲਾਕ੍ਰਿਤੀ ਸਤੰਬਰ 2025 ਤੱਕ ਲੰਡਨ ਦੇ ਵਿਸ਼ਵ ਪ੍ਰਸਿੱਧ ਵਿਕਟੋਰੀਆ ਤੇ ਐਲਬਰਟ (ਵੀ ਐਂਡ ਏ) ਡਿਜ਼ਾਈਨ ਮਿਊਜ਼ੀਅਮ ’ਚ ਪ੍ਰਦਰਸ਼ਿਤ ਕੀਤੀ ਜਾਵੇਗੀ। ਵੀ ਐਂਡ ਏ ਪੁਰਸਕਾਰਾਂ ਲਈ ਪ੍ਰਾਪਤ ਦੋ ਹਜ਼ਾਰ ਤੋਂ ਵੱਧ ਅਰਜ਼ੀਆਂ ’ਚੋਂ ਕੀਤੀ ਗਈ ਚੋਣ ਵਿੱਚ ‘ਮੈਰੀਗੋਲਡਜ਼’ ਨੇ ਇਨਾਮ ’ਚ ਤਿੰਨ ਹਜ਼ਾਰ ਪੌਂਡ ਜਿੱਤੇ ਹਨ। ਇਹ ਕਲਾਕ੍ਰਿਤੀ ਭਾਰਤ ’ਚ ਬਾਲ ਮਜ਼ਦੂਰੀ ਤੇ ਗੁਆਚੇ ਹੋਏ ਬਚਪਨ ਤੇ ਦੂਜੀ ਕ੍ਰਿਤ ਭਾਰਤ ’ਚ ਫੁੱਲਾਂ ਦੇ ਬਾਜ਼ਾਰਾਂ ਤੋਂ ਪ੍ਰੇਰਿਤ ਹੈ। 

ad