ਸੂਨਕ ਵੱਲੋਂ ਬਰਤਾਨੀਆ ’ਚ 4 ਜੁਲਾਈ ਨੂੰ ਆਮ ਚੋਣਾਂ ਕਰਵਾਉਣ ਦਾ ਐਲਾਨ

ਸੂਨਕ ਵੱਲੋਂ ਬਰਤਾਨੀਆ ’ਚ 4 ਜੁਲਾਈ ਨੂੰ ਆਮ ਚੋਣਾਂ ਕਰਵਾਉਣ ਦਾ ਐਲਾਨ

ਲੰਡਨ, (ਇੰਡੋ ਕਨੇਡੀਅਨ ਟਾਇਮਜ਼)-ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅੱਜ ਐਲਾਨ ਕੀਤਾ ਕਿ 4 ਜੁਲਾਈ ਨੂੰ ਦੇਸ਼ ਵਿੱਚ ਆਮ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੇ ਇਸ ਐਲਾਨ ਦੇ ਨਾਲ ਹੀ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ ਖਤਮ ਹੋ ਗਈਆਂ ਹਨ। ਲੰਡਨ ’ਚ ਮੀਂਹ ਦੌਰਾਨ ਦੇਸ਼ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਸੂਨਕ ਨੇ ਛੇ ਹਫ਼ਤਿਆਂ ’ਚ ਮਤਦਾਨ ਕਰਵਾਏ ਜਾਣ ਦੀ ਪੁਸ਼ਟੀ ਕੀਤੀ ਹੈ। ਚੋਣਾਂ ਦੀ ਤਰੀਕ ਬਾਰੇ ਰਸਮੀ ਐਲਾਨ ਮਹਾਰਾਜਾ ਚਾਰਲਸ ਕਰਨਗੇ ਅਤੇ ਉਸ ਮਗਰੋਂ ਸੰਸਦ ਭੰਗ ਕਰ ਦਿੱਤੀ ਜਾਵੇਗੀ। ਇਸ ਮੌਕੇ ਰਿਸ਼ੀ ਸੂਨਕ (44) ਨੇ ਬਰਤਾਨਵੀ ਵੋਟਰਾਂ ਸਾਹਮਣੇ ਆਪਣੇ ਕਾਰਜਕਾਲ ਦਾ ਰਿਕਾਰਡ ਵੀ ਪੇਸ਼ ਕੀਤਾ।

ad